28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

ਕਥਾ ਵਿਚਾਰਾਂ ਕਰਦੇ ਹੋਏ ਭਾਈ ਰਣਵੀਰ ਸਿੰਘ ਬੁਢਲਾਡੇ ਵਾਲੇ ਤੇ ਪਿੰਡ ਛਾਹੜ ਦੀ ਸਿੱਖ ਸੰਗਤ | ਤਸਵੀਰ: ਜਸਵੀਰ ਸਿੰਘ ਜੱਸੀ <br/> 29-12-2025
ਦਿੜ੍ਹਬਾ ਮੰਡੀ, 28 ਦਸੰਬਰ (ਜਸਵੀਰ ਸਿੰਘ ਅÏਜਲਾ)-ਹਲਕਾ ਦਿੜ੍ਹਬਾ ਦੇ ਨੇੜਲੇ ਪਿੰਡ ਛਾਹੜ ਵਿਖੇ ਢੰਡੋਲੀਕਲਾ ਵਾਲੇ ਬੱਸ ਸਟੈਂਡ ਅਤੇ ਸੂਲਰ ਘਰਾਟ ਤੋਂ ਲਹਿਰਾਗਾਗਾ ਨੂੰ ਜਾਣ ਵਾਲੀ ਨਹਿਰ ਦੇ ਕਿਨਾਰੇ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਭੋਗ ਤੋਂ ਤੁਰੰਤ ਬਾਅਦ ਭਾਈ ਰਣਵੀਰ ਸਿੰਘ ਬੁਢਲਾਡੇ ਵਾਲਿਆਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਕਥਾ ਵਿਚਾਰਾਂ ਕੀਤੀਆਂ | ਉਨ੍ਹਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਉਨ੍ਹਾਂ ਦੇ ਸਿਧਾਂਤਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਵੰਤ ਸਿੰਘ, ਭੈਣ ਸਿਮਰਨਜੀਤ ਕੌਰ ਸੰਪ੍ਰਦਾਇ ਰਾੜਾ ਸਾਹਿਬ, ਬਾਬਾ ਜਗਦੀਸ਼ ਗਿਰੀ, ਬਾਬਾ ਲੱਖਾ ਗਿਰ, ਬਾਬਾ ਸੁਤੰਤਰਤਾ ਨੰਦ, ਸਰਪੰਚ ਦਰਬਾਰਾ ਸਿੰਘ, ਮੇਜਰ ਸਿੰਘ ਖ਼ਾਲਸਾ, ਜਸਵੀਰ ਸਿੰਘ ਤੇ ਪਿੰਡ ਦੀ ਸਿੱਖ ਸੰਗਤ ਨੇ ਕੀਰਤਨ ਸਰਵਨ ਕੀਤਾ |

ਪਿਛਲੀ ਖ਼ਬਰ ਮੈਡੀਕਲ ਅਤੇ ਸਿਹਤ ਜਾਂਚ ਕੈਂਪ ਦੌਰਾਨ 104 ਮਰੀਜ਼ਾਂ ਨੇ ਲਾਭ ਲਿਆ <br/> ਅਗਲੀ ਖ਼ਬਰ ਮਨਰੇਗਾ ਹਟਾ ਕੇ ਮੋਦੀ ਸਰਕਾਰ ਨੇ ਗ਼ਰੀਬਾਂ ਦੇ ਮੂੰਹ 'ਚੋਂ ਰੋਟੀ ਖੋਹਣ ਦਾ ਕੰਮ ਕੀਤਾ-ਸਾਧੂ ਸਿੰਘ ਧਰਮਸੋਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।