28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਲੇਰਕੋਟਲਾ ਦੇ ਅੰਦਰ ਬਣਾਈ ਨਵੀਂ ਵਾਰਡਬੰਦੀ ਬਿਲਕੁਲ ਗ਼ਲਤ-ਬੀਬਾ ਜ਼ਾਹਿਦਾ ਸੁਲੇਮਾਨ <br/>

ਅਜੀਤ ਡੈਸਕ 29-12-2025
ਮਲੇਰਕੋਟਲਾ, 28 ਦਸੰਬਰ (ਮਨਜਿੰਦਰ ਸਿੰਘ ਸਰੌਦ)-ਮਲੇਰਕੋਟਲਾ ਦੇ ਅੰਦਰ ਨਵੀਂ ਵਾਰਡਬੰਦੀ ਕਿਸੇ ਦੀ ਸਮਝ ਵਿਚ ਨਹੀਂ ਆ ਰਹੀ ਕਿਉਂਕਿ ਇਹ ਵਾਰਡਬੰਦੀ ਬਿਲਕੁਲ ਗ਼ਲਤ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜੇ ਨਗਰ ਕੌਂਸਲ ਦੇ ਵਾਰਡਾਂ ਦੀ ਗਿਣਤੀ 33 ਹੀ ਰੱਖਣੀ ਸੀ ਤਾਂ ਵਾਰਡਾਂ ਨੂੰ ਤੋੜਿਆ ਕਿਉਂ ਗਿਆ | ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਸਲ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਵਿਰੋਧੀ ਪਾਰਟੀਆਂ ਖ਼ਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਇੱਕ ਵਾਰਡ ਦੀ ਜ਼ਿਮਨੀ ਚੋਣ 'ਚ ਹਾਰ ਤੋਂ ਸਰਕਾਰ ਘਬਰਾਈ ਹੋਈ ਹੈ, ਇਸ ਲਈ ਵਾਰਡਾਂ ਨੂੰ ਤੋੜ ਕੇ ਨਗਰ ਕੌਂਸਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਗ਼ਲਤ ਵਾਰਡਬੰਦੀ ਉੱਤੇ ਇਤਰਾਜ਼ ਲਗਾਏ ਹਨ, ਜੇ ਇਹ ਇਤਰਾਜ਼ ਦੂਰ ਨਾ ਕੀਤੇ ਗਏ ਤਾਂ ਨਿਆਂਪਾਲਿਕਾ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕੌਂਸਲਰ ਦੀ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਨੌਜਆਨਾਂ ਨੂੰ ਵਾਰਡਬੰਦੀ ਵਿਚ ਉਲਝਾ ਦਿੱਤਾ ਗਿਆ ਹੈ | ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਵਾਰਡ ਕਿਥੋਂ ਸ਼ੁਰੂ ਹੁੰਦਾ ਹੈ, ਕਿਧਰ ਨੂੰ ਜਾਂਦਾ ਹੈ ਅਤੇ ਕਿਥੇ ਜਾ ਕੇ ਖ਼ਤਮ ਹੁੰਦਾ ਹੈ | ਸਪੱਸ਼ਟ ਨਹੀਂ ਹੁੰਦਾ ਕਿ ਕਿਹੜਾ ਇਲਾਕਾ ਕਿਸ ਵਾਰਡ ਵਿਚ ਹੈ | ਇੱਕ ਇਲਾਕੇ ਨੂੰ ਤਿੰਨ-ਤਿੰਨ ਵਾਰਡਾਂ ਵਿਚ ਵੰਡ ਦਿੱਤਾ ਗਿਆ ਹੈ | ਬੀਬਾ ਸੁਲੇਮਾਨ ਨੇ ਮੰਗ ਕੀਤੀ ਕਿ ਨੋਟੀਫ਼ਿਕੇਸ਼ਨ ਵਿਚ ਗਲੀਆਂ, ਮੁਹੱਲਿਆਂ ਤੇ ਬਸਤੀਆਂ ਦੇ ਨਾਮ ਸਪਸ਼ਟ ਕੀਤੇ ਜਾਣ ਜਾਂ ਫਿਰ ਪੁਰਾਣੀ ਵਾਰਡਬੰਦੀ ਮੁਤਾਬਕ ਹੀ ਚੋਣਾਂ ਕਰਵਾਈਆਂ ਜਾਣ | ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਵੱਖ-ਵੱਖ ਵਾਰਡਾਂ ਵਿਚੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਸ਼ਿਕਾਇਤਾਂ ਲੈ ਕੇ ਪੁੱਜ ਰਹੇ ਹਨ ਕਿ ਉਨ੍ਹਾਂ ਨੂੰ ਨਵੀਂ ਵਾਰਡਬੰਦੀ ਮੁਤਾਬਕ ਨਕਸ਼ਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ | ਬੀਬਾ ਜ਼ਾਹਿਦਾ ਸੁਲੇਮਾਨ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਅਪੀਲ ਕੀਤੀ ਕਿ ਹਰ ਇੱਕ ਵਾਰਡ ਦਾ ਵੱਖਰਾ ਨਕਸ਼ਾ ਬਣਾਇਆ ਜਾਵੇ | ਜੇ ਵਾਰਡ ਮੁਤਾਬਕ ਵੱਖਰੇ ਨਕਸ਼ੇ ਦਾ ਪਿ੍ੰਟ ਨਹੀਂ ਦੇਣਾ ਤਾਂ ਉਸ ਦੀ ਪੀ.ਡੀ.ਐਫ਼. ਹੀ ਤਿਆਰ ਕਰਵਾ ਕੇ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਨੂੰ ਮੁਹੱਈਆ ਕਰਾਈ ਜਾਵੇ |

ਪਿਛਲੀ ਖ਼ਬਰ ਦੇਸ਼ ਭਗਤ ਯਾਦਗਾਰ ਵਲੋਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਨੂੰ ਕੀਤਾ ਲੋਕ ਅਰਪਣ ਅਗਲੀ ਖ਼ਬਰ ਪਿੰਡ ਖਡਿਆਲ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 96 ਐੱਸ.ਸੀ. ਪਰਿਵਾਰਾਂ ਨੂੰ ਪਲਾਟਾਂ ਦੇ ਮਾਲਕੀ ਹੱਕ ਦੀਆਂ ਸਨਦਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।