28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਰੋਹ ਕਰਵਾਇਆ <br/>

ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਲੇਰਕੋਟਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਮੱਦੇਨਜ਼ਰ ਸੰਗਤਾਂ ਨੂੰ ਕੀਰਤਨ ਸਰਵਨ ਕਰ ਕੇ ਨਿਹਾਲ ਕਰਦੇ ਹੋਏ ਜਥੇ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 29-12-2025
ਮਲੇਰਕੋਟਲਾ, 28 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਲੇਰਕੋਟਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਅਤੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 25 ਦਸੰਬਰ ਤੋਂ ਸ਼ੁਰੂ ਹੋਏ ਗੁਰਮਤਿ ਸਮਾਗਮਾਂ ਦੀ ਅੱਜ ਸਮਾਪਤੀ ਮੌਕੇ ਪੰਥ ਪ੍ਰਸਿੱਧ ਢਾਡੀ ਜਥੇ ਭਾਈ ਜੁਗਰਾਜ ਸਿੰਘ ਢਿੱਲੋਂ ਅਤੇ ਭਾਈ ਨਰਿੰਦਰਪਾਲ ਸਿੰਘ ਦੇ ਜਥਿਆਂ ਨੇ ਹਾਜ਼ਰੀ ਭਰੀ ਅਤੇ ਅਤੇ ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਾਸਾਨੀ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਕਲਗ਼ੀਧਰ ਦੇ ਲਾਡਲੇ ਪੁੱਤਰ ਧੀਆਂ ਬਣਨ ਦੀ ਬੇਨਤੀ ਕੀਤੀ ਪਿਛਲੇ ਤਿੰਨ ਦਿਨਾਂ ਤੋਂ ਹਾਜ਼ਰੀ ਭਰਨ ਵਾਲੇ ਭਾਈ ਸੁਖਵੀਰ ਸਿੰਘ ਫਲੌਡ ਭਾਈ ਚਰਨਪ੍ਰੀਤ ਸਿੰਘ ਮਾਹੋਰਾਣਾ ਅਤੇ ਭਾਈ ਗੁਰਤੇਜ ਸਿੰਘ ਢੀਂਡਸਾ ਅਸਟਰੇਲੀਆ ਵਾਲਿਆਂ ਨੇ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸੁਣਾ ਕੇ ਅਜੋਕੇ ਸਮੇਂ ਵਿਚ ਕੌਮ ਨੂੰ ਆ ਰਹੀਆਂ ਚੁਨੌਤੀਆਂ ਦੇ ਹੱਲ ਲਈ ਇੱਕਮੁੱਠ ਹੋਣ ਦੀ ਅਪੀਲ ਕੀਤੀ | 4 ਦਿਨਾਂ ਗੁਰਮਤਿ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਆਪਣੇ ਵੱਡੀ ਪੱਧਰ ਤੇ 40 ਦਿਨਾਂ ਦੌਰਾਨ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸ. ਅਜੀਤ ਸਿੰਘ ਚੰਦੂਰਾਈਆਂ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ, ਸ. ਬਹਾਦਰ ਸਿੰਘ, ਮਾਸਟਰ ਪਿਆਰਾ ਸਿੰਘ, ਸ. ਆਤਮਾ ਸਿੰਘ ਰਿਟਾਇਰਡ ਇੰਸਪੈਕਟਰ, ਡਾਕ. ਹਰਮੇਲ ਸਿੰਘ, ਮਾਸਟਰ ਹਰਪ੍ਰੀਤ ਸਿੰਘ, ਪਿ੍ੰਸੀਪਲ ਗੁਰਪ੍ਰੀਤ ਸਿੰਘ ਜਵੰਧਾ, ਸ. ਹਰਿੰਦਰ ਸਿੰਘ ਢੀਂਡਸਾ, ਜਰਨੈਲ ਸਿੰਘ, ਬਹਾਦਰ ਸਿੰਘ ਕਿਲ੍ਹਾ, ਪਿ੍ੰਸੀਪਲ ਮੰਗਤ ਸਿੰਘ, ਸੁਖਵਿੰਦਰ ਸਿੰਘ ਜੇ.ਈ. ਜੁਝਾਰ ਸਿੰਘ ਨਗਰ, ਜ਼ੋਰਾ ਸਿੰਘ ਮਹਿਮੀ, ਮਾਸਟਰ ਮੁਖਤਿਆਰ ਸਿੰਘ, ਕਰਮ ਸਿੰਘ ਭੂਦਨ, ਕੁਲਦੀਪ ਸਿੰਘ ਸੋਨੀ, ਗੁਰਦੀਪ ਸਿੰਘ ਕਿਲ੍ਹਾ, ਨਿਰਭੈ ਸਿੰਘ ਸਮੇਤ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ |

ਪਿਛਲੀ ਖ਼ਬਰ ਇਤਿਹਾਸਕ ਕਾਰਨਾਮਿਆਂ ਸਦਕਾ ਸਿੱਖ ਕੌਮ ਨੇ ਬਲਵਾਨ ਇਤਿਹਾਸ ਸਿਰਜਿਆ-ਸ਼ੇਰਪੁਰ, ਦਿਉਸੀ <br/> ਅਗਲੀ ਖ਼ਬਰ ਮੁੱਖ ਮੰਤਰੀ ਦਾ ਸ਼ਹਿਰ ਸੰਗਰੂਰ ਇਸ ਵੇਲੇ ਅਰਾਜਕਤਾ ਵਾਲੇ ਦੌਰ 'ਚੋਂ ਲੰਘ ਰਿਹਾ-ਢੀਂਗਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।