28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ-ਗੋਲਡੀ, ਬੀਬੀ ਹਰਿਗੋਬਿੰਦ ਕੌਰ <br/>

ਬੀਬੀ ਹਰਿਗੋਬਿੰਦ ਕੌਰ, ਵਿਨਰਜੀਤ ਸਿੰਘ ਗੋਲਡੀ ਵਿਰਕ ਨਿਵਾਸ ਵਿਖੇ ਲੰਗਰ ਵਿਚ ਹਾਜ਼ਰੀ ਭਰਦੇ ਹੋਏ ਨਾਲ ਹਨ ਬੀਬੀ ਪਰਮਜੀਤ ਕੌਰ ਵਿਰਕ | ਤਸਵੀਰ: ਮੁਕੇਸ਼ ਕੁਮਾਰ <br/> 29-12-2025
ਸੰਗਰੂਰ, 28 ਦਸੰਬਰ (ਅਮਨਦੀਪ ਸਿੰਘ ਬਿੱਟਾ)-ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਖਡਿਆਲ ਅਤੇ ਪਾਰਟੀ ਦੀ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ 2027 ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਚ ਪੰਥਕ ਸਰਕਾਰ ਬਣਨਾ ਤੈਅ ਹੈ | ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਅਤੇ ਵਰਕਿੰਗ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਵਿਰਕ ਦੇ ਨਿਵਾਸ ਵਿਖੇ ਸ਼ਹੀਦੀ ਦਿਹਾੜੇ ਮੌਕੇ ਲਗਾਏ ਲੰਗਰ ਵਿਚ ਸ਼ਮੂਲੀਅਤ ਕਰਨ ਪੁੱਜੇ ਗੋਲਡੀ ਖਡਿਆਲ ਅਤੇ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਹੁਣ ਲੋਕ ਆਪ ਸਰਕਾਰ ਖ਼ਾਸ ਤੌਰ ਉੱਤੇ ਭਗਵੰਤ ਮਾਨ ਵਲੋਂ ਸੁਣਾਏ ਜਾ ਰਹੇ ਚੁਟਕਲਿਆਂ ਅਤੇ ਝੂਠ ਦੀ ਰਾਜਨੀਤੀ ਤੋਂ ਪੂਰੀ ਤਰ੍ਹਾਂ ਕਿਨਾਰਾ ਕਰਨ ਦਾ ਮਨ ਬਣ ਚੁੱਕੇ ਹਨ ਅਤੇ ਨਾ ਹੀ ਪੰਜਾਬੀ ਹੁਣ ਕਾਂਗਰਸ ਪਾਰਟੀ ਦੀ ਚਾਲਾਂ ਨੂੰ ਕਾਮਯਾਬ ਹੋਣ ਦੇਣਗੇ | ਇਸ ਵੇਲੇ ਪੰਜਾਬ ਵਾਸੀਆਂ ਕੋਲ ਕੇਵਲ ਅਕਾਲੀ ਦਲ ਹੀ ਇੱਕੋ ਇੱਕ ਵਿਕਲਪ ਹੈ ਜੋ ਸਹੀ ਢੰਗ ਨਾਲ ਇਸ ਰਾਜ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਹੈ | ਇਸ ਮੌਕੇ ਰਾਣੀ ਕੌਰ, ਸੁਖਵਿੰਦਰ ਕੌਰ ਮੀਨੂੰ, ਗੁਰਮੀਤ ਕੌਰ ਮੰਗਵਾਲ, ਸੁਖਜਿੰਦਰ ਸਿੰਘ ਵਿਰਕ, ਅਵਤਾਰ ਸਿੰਘ ਖੇੜੀ, ਗੁਰਮੀਤ ਸਿੰਘ ਰਾਜਾ, ਪ੍ਰਗਟ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਦਾ ਸ਼ਹਿਰ ਸੰਗਰੂਰ ਇਸ ਵੇਲੇ ਅਰਾਜਕਤਾ ਵਾਲੇ ਦੌਰ 'ਚੋਂ ਲੰਘ ਰਿਹਾ-ਢੀਂਗਰਾ <br/> ਅਗਲੀ ਖ਼ਬਰ ਮਹਿੰਗਾਈ ਭੱਤੇ ਦੇ ਮਾਮਲੇ ਵਿਚ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕਾਲਾ ਰਿਹਾ ਸਾਲ 2025 <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।