28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ਹਾਦਤ ਨੂੰ ਸਮਰਪਿਤ ਰਾਸ਼ਨ ਵੰਡ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 29-12-2025
ਅਹਿਮਦਗੜ੍ਹ, 28 ਦਸੰਬਰ (ਰਣਧੀਰ ਸਿੰਘ ਮਹੋਲੀ)-ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈਲਫ਼ੇਅਰ ਕਲੱਬ ਰਜਿ ਵਲੋਂ 117ਵਾਂ ਰਾਸ਼ਨ ਵੰਡ ਸਮਾਗਮ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਅਹਿਮਦਗੜ੍ਹ ਵਿਖੇ ਕਰਵਾਇਆ | ਸਮਾਗਮ ਦੌਰਾਨ ਅੰਤਰਰਾਸ਼ਟਰੀ ਪਾਵਰ ਲਿਫਟਰ ਅਲੀ ਅਕਬਰ ਥਿੰਦ ਅਤੇ ਬਲਜੋਤ ਸਿੰਘ ਮੁੱਖ ਮਹਿਮਾਨ ਦੇ ਰੂਪ ਵਿਚ ਪੁੱਜੇ ਅਤੇ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਲੰਮੇ ਸਮੇਂ ਤੋਂ ਇਲਾਕੇ ਅੰਦਰ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕਰ ਰਹੀ ਹੈ | ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਸੰਸਥਾ ਦਾਨੀ ਸੱਜਣਾਂ ਦੀ ਹਮੇਸ਼ਾ ਸ਼ੁਕਰਗੁਜ਼ਾਰ ਰਹੇਗੀ, ਜਿਨ੍ਹਾਂ ਦੀ ਬਦੌਲਤ ਅਸੀਂ ਸਮਾਜ ਸੇਵਾ ਦੇ ਖੇਤਰ ਵਿਚ ਵਿਲੱਖਣ ਕਾਰਜ ਕਰਨ ਦੇ ਸਮਰੱਥ ਹੋਏ ਹਾਂ | ਵਰਿੰਦਰ ਜੈਨ ਦੀ ਅਗਵਾਈ ਸੇਵਾ ਟਰੱਸਟ ਯੂ ਕੇ ਵਲੋਂ ਇਕ ਡਾਵਰ ਕੰਪਨੀ ਦੀ ਘਰੇਲੂ ਉਤਪਾਦਾਂ ਦੀ ਕਿਟ ਵੀ ਲੋੜਵੰਦਾਂ ਨੂੰ ਭੇਟ ਕੀਤੀ ਕਲੱਬ ਪ੍ਰਧਾਨ ਰਾਕੇਸ਼ ਗਰਗ ਅਤੇ ਸਮੂਹ ਮੈਂਬਰਾਂ ਨੇ ਲੋੜਵੰਦਾਂ ਨੂੰ ਭਰੋਸਾ ਦਿਵਾਇਆ ਅਸੀਂ ਆਪਣੇ ਸੀਮਤ ਸਾਧਨਾਂ ਰਾਹੀਂ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕਰਦੇ ਰਹਾਂਗੇ | ਇਸ ਮੌਕੇ ਅਰੁਣ ਵਰਮਾ, ਸੁਦਾਗਰ ਸਿੰਘ, ਮਾਸਟਰ ਜਸਵੀਰ ਸਿੰਘ, ਕਮਲ ਅਰੋੜਾ, ਮਾਸਟਰ ਮੇਜਰ ਸਿੰਘ , ਨਵਾਬ ਟੇਲਰ, ਰੋਸ਼ਨ ਖ਼ਾਨ, ਰਾਮ ਨਰੇਸ਼, ਵਿਸ਼ਾਲ ਸਿੰਗਲਾ, ਵਿਪੁਲ ਗਰਗ, ਯੁਵਰਾਜ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਮਹਿੰਗਾਈ ਭੱਤੇ ਦੇ ਮਾਮਲੇ ਵਿਚ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕਾਲਾ ਰਿਹਾ ਸਾਲ 2025 <br/> ਅਗਲੀ ਖ਼ਬਰ ਸ਼ਹਿਰ ਅਮਰਗੜ੍ਹ ਦੀ ਵਾਰਡਬੰਦੀ 'ਚ ਤਬਦੀਲੀਆਂ ਦਾ ਨੋਟਿਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।