18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਆਗੂਆਂ ਦਾ ਲਹਿਲ ਹਾਊਸ 'ਚ ਹੋਇਆ ਸਨਮਾਨ <br/>

ਕਰਮ ਲਹਿਲ ਦੀ ਰਿਹਾਇਸ਼ ਵਿਖੇ ਭਾਜਪਾ ਆਗੂਆਂ ਦੇ ਰੱਖੇ ਸਨਮਾਨ ਸਮਾਰੋਹ ਦਾ ਦਿ੍ਸ਼ | ਤਸਵੀਰ : ਮੁਕੇਸ਼ ਕੁਮਾਰ <br/> 23-12-2025
ਸੰਗਰੂਰ, 22 ਦਸੰਬਰ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਕਰਮ ਲਹਿਲ ਵਲੋਂ ਆਪਣੀ ਰਿਹਾਇਸ਼ ਲਹਿਲ ਹਾਊਸ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਦਿਆਂ ਭਾਜਪਾ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਖੜੇ ਕੀਤੇ ਗਏ ਸਾਰੇ ਉਮੀਦਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਜਿੱਥੇ ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਦਿੱਤਾ ਗਿਆ ਉਥੇ ਹੀ ਸੀਨੀਅਰ ਆਗੂਆਂ ਵਲੋਂ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਭਾਜਪਾ ਹਮੇਸ਼ਾ ਆਪਣੇ ਵਰਕਰਾਂ ਅਤੇ ਉਮੀਦਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ | ਇਸ ਮੌਕੇ ਇਸ ਗੱਲ 'ਤੇ ਖ਼ਾਸ ਜ਼ੋਰ ਦਿੱਤਾ ਗਿਆ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਨਾਲ ਮੈਦਾਨ ਵਿਚ ਉਤਰ ਰਹੀ ਹੈ ਅਤੇ ਲੋਕਾਂ ਦੇ ਭਰੋਸੇ ਅਤੇ ਕਾਰਕੁਨਾਂ ਦੇ ਜਜ਼ਬੇ ਨਾਲ ਯਕੀਨੀ ਇਤਿਹਾਸਕ ਅਤੇ ਸ਼ਾਨਦਾਰ ਪ੍ਰਦਰਸ਼ਨ ਕਰੇਗੀ | ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਕਾਲੜਾ ਨੇ ਵੀ ਆਪਣੇ ਸੰਬੋਧਨ ਵਿਚ ਸਾਰੇ ਉਮੀਦਵਾਰਾਂ ਦੀ ਹਿੰਮਤ, ਸਮਰਪਣ ਅਤੇ ਮਜ਼ਬੂਤ ਪ੍ਰਦਰਸ਼ਨ ਦੀ ਖ਼ੂਬ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸ਼ਾਨਦਾਰ ਯੋਗਦਾਨ ਲਈ ਵਧਾਈ ਦਿੱਤੀ | ਹਲਕਾ ਧੂਰੀ ਦੇ ਇੰਚਾਰਜ ਰਣਦੀਪ ਦਿਓਲ ਨੇ ਕਿਹਾ ਕਿ ਭਾਜਪਾ ਹਮੇਸ਼ਾ ਪੰਜਾਬ ਦੀ ਤਰੱਕੀ ਲਈ ਦਿਲੋਂ ਕੰਮ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੀ ਬਦਕਿਸਮਤੀ ਹੈ ਕਿ ਸੂਬੇ ਵਿਚ ਹੋਰ ਪਾਰਟੀ ਦੀ ਸਰਕਾਰ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਣ ਕਾਰਨ ਕਈ ਵਿਕਾਸ ਕਾਰਜ ਰੁਕ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜੇ ਭਾਜਪਾ ਨੂੰ ਮੌਕਾ ਮਿਲਿਆ ਤਾਂ ਪੰਜਾਬ ਨੂੰ ਨਵੇਂ ਵਿਕਾਸ ਮਾਡਲ ਨਾਲ ਜੋੜਿਆ ਜਾਵੇਗਾ | ਭਾਜਪਾ ਪੰਜਾਬ ਵਪਾਰ ਸੈੱਲ ਦੇ ਕੋ-ਕਨਵੀਨਰ ਡਾ. ਸਰਜੀਵਨ ਜਿੰਦਲ ਨੇ ਆਪਣੇ ਸੰਬੋਧਨ ਵਿਚ ਉਮੀਦਵਾਰਾਂ ਅਤੇ ਅਹੁਦੇਦਾਰਾਂ ਵਲੋਂ ਭਾਜਪਾ ਨਾਲ ਡਟ ਕੇ ਖੜ੍ਹੇ ਰਹਿਣ ਦਾ ਮਾਣ ਕੀਤਾ ਅਤੇ ਕਿਹਾ ਕਿ ਭਾਜਪਾ ਕਦੇ ਵੀ ਆਪਣੇ ਵਰਕਰਾਂ ਦੀ ਭੂਮਿਕਾ ਨੂੰ ਭੁੱਲਦੀ ਨਹੀਂ | ਉਨ੍ਹਾਂ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਲਈ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਵਰਕਰ ਜ਼ਮੀਨੀ ਪੱਧਰ 'ਤੇ ਕੰਮ ਕਰੇ | ਸੂਬਾ ਸਪੋਰਟਸ ਸੈੱਲ ਦੇ ਇੰਚਾਰਜ ਕਰਮ ਲਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਪਣੇ ਹਰ ਵਰਕਰ ਅਤੇ ਉਮੀਦਵਾਰ ਦੇ ਨਾਲ ਪੂਰੀ ਤਾਕਤ ਨਾਲ ਖੜੀ ਹੈ | ਕਿਸੇ ਨੂੰ ਵੀ ਕਿਸੇ ਸੱਤਾਧਾਰੀ ਪਾਰਟੀ ਦੇ ਦਬਾਅ ਜਾਂ ਪ੍ਰਭਾਵ ਹੇਠ ਆਉਣ ਦੀ ਲੋੜ ਨਹੀਂ | ਉਨ੍ਹਾਂ ਸਪਸ਼ਟ ਕੀਤਾ ਕਿ ਭਾਜਪਾ ਮੈਦਾਨ ਵਿਚ ਕੰਮ ਕਰਨ ਵਾਲੀ ਪਾਰਟੀ ਹੈ ਅਤੇ ਇਹੀ ਇੱਕ ਪਾਰਟੀ ਹੈ ਜੋ ਗਰਾਊਾਡ ਉੱਤੇ ਕੰਮ ਕਰ ਰਹੇ ਆਪਣੇ ਛੋਟੇ ਤੋਂ ਛੋਟੇ ਵਰਕਰ ਤੱਕ ਨੂੰ ਸਨਮਾਨ ਦਿੰਦੀ ਹੈ | ਉਨ੍ਹਾਂ ਨੇ ਵੱਡੇ ਭਰੋਸੇ ਨਾਲ ਕਿਹਾ ਕਿ ਭਾਜਪਾ 2027 ਦੀਆਂ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਸੰਗਰੂਰ ਇਸ ਮਜ਼ਬੂਤੀ ਦਾ ਵੱਡਾ ਕੇਂਦਰ ਹੋਵੇਗਾ | ਸਮਾਗਮ ਦੇ ਅੰਤ ਵਿਚ ਭਾਜਪਾ ਦੇ ਫਾਊਾਡਰ ਮੈਂਬਰ ਅਤੇ ਟਕਸਾਲੀ ਆਗੂ ਕੇ.ਕੇ. ਮੋਦਗਿਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਬਚਪਨ ਤੋਂ ਭਾਜਪਾ ਨਾਲ ਜੁੜੇ ਹਨ ਅਤੇ ਜਿਹੜਾ ਵੀ ਮਾਨ-ਸਨਮਾਨ ਉਨ੍ਹਾਂ ਨੂੰ ਮਿਲਿਆ ਹੈ, ਉਹ ਭਾਜਪਾ ਦੇ ਕਾਰਨ ਹੈ | ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਭਾਜਪਾ ਦੀ ਮੌਜੂਦਗੀ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕੀਤਾ ਜਾਵੇ | ਇਸ ਮੌਕੇ ਸਤਨਾਮ ਸਿੰਘ ਸੂਬਾ ਕੋ-ਕਨਵੀਨਰ ਆਈ.ਟੀ. ਸੈੱਲ ਭਾਜਪਾ, ਐਡਵੋਕੇਟ ਲਲਿਤ ਗਰਗ, ਮਨਿੰਦਰ ਕਪਿਆਲ, ਜੀਤ ਕਪਿਆਲ, ਸੰਜੀਵ ਜਿੰਦਲ ਲੱਕੀ ਮੰਡਲ ਜਰਨਲ ਸਕੱਤਰ, ਹਰਭਜਨ ਸਿੰਘ ਮੰਡਲ ਵਾਈਸ ਪ੍ਰਧਾਨ, ਨਿਰਭੈ ਸਿੰਘ ਬੁਲਾਰਾ ਭਾਜਪਾ, ਸੀਨੀਅਰ ਆਗੂ ਆਵਾ ਸਿੰਘ, ਅਰਵਿੰਦ ਮੋਦਗਿਲ, ਪੰਕਜ ਬਾਵਾ, ਸ਼ਿਸ਼ਨਪਾਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਸਮੇਤ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੀ ਕਾਰਵਾਈ <br/> ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਡਾਕਟਰ ਸ਼ਬੀਰ, ਮਾਸਟਰ ਮੁਹੰਮਦ ਜਮੀਲ ਅਤੇ ਲੈਕਚਰਾਰ ਹਾਰੂਨ ਸ਼ਫੀਕ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।