18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਰੋਟਰੀ ਕਲੱਬ ਵਲੋਂ ਡਾਕਟਰ ਸ਼ਬੀਰ, ਮਾਸਟਰ ਮੁਹੰਮਦ ਜਮੀਲ ਅਤੇ ਲੈਕਚਰਾਰ ਹਾਰੂਨ ਸ਼ਫੀਕ ਦਾ ਸਨਮਾਨ <br/>

ਰੋਟਰੀ ਕਲੱਬ ਮਲੇਰਕੋਟਲਾ ਦੇ ਅਹੁਦੇਦਾਰ ਵੱਖ-ਵੱਖ ਖੇਤਰਾਂ ਵਿਚ ਸਮਾਜ ਸੇਵੀ ਕੰਮਾਂ ਨਾਲ ਸ਼ਹਿਰ ਦਾ ਮਾਣ ਵਧਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ | ਤਸਵੀਰ : ਪਾਰਸ ਜੈਨ <br/> 23-12-2025
ਮਲੇਰਕੋਟਲਾ, 22 ਦਸੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਸਥਾਨਕ ਕਲੱਬ ਵਿਚ ਰੋਟਰੀ ਕਲੱਬ ਮਲੇਰਕੋਟਲਾ ਵਲੋਂ ਕਰਵਾਏ ਸਮਾਗਮ ਵਿਚ ਰਿਟਾਇਰਡ ਸੀ.ਐੱਮ.ਓ. ਡਾਕਟਰ ਮੁਹੰਮਦ ਸ਼ਬੀਰ, ਮਾਸਟਰ ਮੁਹੰਮਦ ਜਮੀਲ ਅਤੇ ਲੈਕਚਰਾਰ ਹਾਰੂਨ ਸ਼ਫੀਕ ਨੂੰ ਉਨ੍ਹਾਂ ਵਲੋਂ ਸਮਾਜ ਸੇਵੀ ਕੰਮਾਂ ਵਿਚ ਦਿੱਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਡਾਕਟਰ ਸ਼ਬੀਰ ਵਲੋਂ ਲੋਕ ਸੇਵਾ ਵਿਚ ਅਨੇਕਾਂ ਹੀ ਫ਼ਰੀ ਡੈਂਟਲ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਹਰ ਤਰ੍ਹਾਂ ਦੇ ਮੈਡੀਕਲ ਕੈਂਪਾਂ ਵਿਚ ਸਹਿਯੋਗ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ | ਪਿੰਡ ਬਾਪਲਾ ਦੇ ਸਰਕਾਰੀ ਮਿਡਲ ਸਕੂਲ ਵਿਚ ਸੇਵਾਵਾਂ ਨਿਭਾਅ ਰਹੇ ਸ੍ਰੀ ਜਮੀਲ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ | ਸਰਕਾਰੀ ਕਾਲਜ ਮਲੇਰਕੋਟਲਾ ਵਿਚ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਲੈਕਚਰਾਰ ਹਾਰੂਨ ਸ਼ਫੀਕ ਨੇ ਚੇਨਈ ਵਿਖੇ 23ਵੀਂ ਏਸ਼ੀਅਨ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਵਿਚ 1500 ਮੀਟਰ ਅਤੇ 5 ਹਜ਼ਾਰ ਮੀਟਰ ਦੌੜ ਵਿਚ ਭਾਰਤ ਦੀ ਅਗਵਾਈ ਕੀਤੀ ਜੋ ਕਿ ਪੰਜਾਬ ਦੇ ਲਈ ਮਾਣ ਦੀ ਗੱਲ ਹੈ | ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਨੇ ਕਿਹਾ ਕਿ ਰੋਟਰੀ ਕਲੱਬ ਵਲੋਂ ਹਮੇਸ਼ਾ ਹੀ ਮਲੇਰਕੋਟਲਾ ਸ਼ਹਿਰ ਦਾ ਮਾਣ ਵਧਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਂਦਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਇਹ ਰੀਤ ਜਾਰੀ ਰਹੇਗੀ | ਰੋਟੇਰੀਅਨ ਮੁਹੰਮਦ ਮਨੀਸ਼ ਨੇ ਆਪਣੇ ਸੰਬੋਧਨ ਦੌਰਾਨ ਫ਼ਸਲਾਂ ਤੇ ਵਰਤੇ ਜਾਂਦੇ ਕੀਟਨਾਸ਼ਕਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਪੀ.ਡੀ.ਜੀ. ਅਮਜਦ ਅਲੀ ਦੇ ਸੰਬੋਧਨ ਤੋਂ ਬਾਅਦ ਉਸਮਾਨ ਸਿਦੀਕੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਰੋਟਰੀ ਕਲੱਬ ਮਲੇਰਕੋਟਲਾ ਦੇ ਸੈਕਟਰੀ ਐਡਵੋਕੇਟ ਇਕਬਾਲ ਅਹਿਮਦ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ | ਮੌਕੇ 'ਤੇ ਹਾਜ਼ਰ ਲੋਕਾਂ ਵਿਚ ਪੀ.ਡੀ.ਐੱਸ. ਮੁਹੰਮਦ ਰਫੀਕ, ਏ.ਜੀ.ਐਨ. ਰਾਸ਼ਿਦ ਸ਼ੇਖ, ਡਾਕਟਰ ਮੁਹੰਮਦ ਰਫੀ, ਅਬਦੁਲ ਸੱਤਾਰ ਐੱਸ.ਡੀ.ਓ., ਮੁਹੰਮਦ ਜਮੀਲ ਪੰਚਾਇਤ ਸਕੱਤਰ, ਮੁਹੰਮਦ ਨਸੀਮ ਐਮ.ਸੀ., ਪਿ੍ੰਸੀਪਲ ਅਸਰਾਰ ਨਿਜਾਮੀ, ਤਾਹਿਰ ਰਾਣਾ, ਮੁਹੰਮਦ ਬਸ਼ੀਰ, ਮੁਹੰਮਦ ਫਾਰੂਕ, ਅਬਦੁਲ ਗਫਾਰ, ਨਿਸਾਰ ਅਹਿਮਦ ਥਿੰਦ, ਮੁਹੰਮਦ ਜਮੀਲ ਖੇਤੀਬਾੜੀ ਇੰਸਪੈਕਟਰ, ਫਿਰਦੋਸ ਅਮਜਦ, ਜੋਹਰਾ ਸਤਾਰ (ਸਾਰੇ ਰੋਟੇਰੀਅਨ) ਦੇ ਨਾਂ ਵਰਨਣਯੋਗ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਆਗੂਆਂ ਦਾ ਲਹਿਲ ਹਾਊਸ 'ਚ ਹੋਇ... ਅਗਲੀ ਖ਼ਬਰ ਬੀ.ਜੇ.ਪੀ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਲੋਕਾਂ ਦਾ ਕੀਤਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।