ਸੰਗਰੂਰ, 9 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਕੈਬਿ੍ਜ਼ ਇੰਟਰਨੈਸ਼ਨਲ ਸਕੂਲ ਦੀ ਮਿਹਨਤੀ ਅਧਿਆਪਕਾ ਹਰਵਿੰਦਰ ਕੌਰ ਨੂੰ ਸ਼ਾਨਦਾਰ ਸਿੱਖਿਆ ਸੇਵਾਵਾਂ ਲਈ ਫੈਪ ਪ੍ਰੇਰਨਾਦਾਇਕ ਅਧਿਆਪਕਾ ਐਵਾਰਡ 2025 ਅਤੇ ਵਿਦਿਆਰਥਣ ਹਸਰਤ ਕੌਰ ਨੂੰ ਸਟੇਟ ਚੈਂਪੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਮਨਦੀਪ ਛੰਨਾ ਨੇ ਸਭ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਵਿੰਦਰ ਕੌਰ ਦੀ ਅਡੋਲ ਮਿਹਨਤ, ਨਿਸ਼ਠਾ ਅਤੇ ਬੱਚਿਆਂ ਲਈ ਪਿਆਰ ਨੇ ਸਾਡੇ ਸਕੂਲ ਦੇ ਸਿੱਖਿਆ ਪੱਧਰ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ | ਇਹ ਐਵਾਰਡ ਕੇਵਲ ਉਨ੍ਹਾਂ ਦੀ ਨਹੀਂ, ਸਾਡੇ ਪੂਰੇ ਸਕੂਲ ਪਰਿਵਾਰ ਦੀ ਕਾਮਯਾਬੀ ਹੈ | ਇਸੇ ਸਮਾਗਮ ਵਿਚ ਸਕੂਲ ਦੀ ਪ੍ਰਤਿਭਾਸ਼ਾਲੀ ਚੌਥੀ ਜਮਾਤ ਦੀ ਵਿਦਿਆਰਥਣ ਹਸਰਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਚੈਂਪੀਅਨ ਅਵਾਰਡ ਆਪਣੇ ਨਾਮ ਕੀਤਾ | ਰਾਜ ਪੱਧਰ ਦੇ ਮੁਕਾਬਲਿਆਂ ਵਿਚ ਬੱਚੀ ਦੀ ਹਿੰਮਤ, ਅਨੁਸ਼ਾਸਨ ਅਤੇ ਜਿੱਤ ਦਾ ਜਜ਼ਬਾ ਕਾਬਲੇ-ਤਾਰੀਫ਼ ਰਿਹਾ | ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਹਰਵਿੰਦਰ ਕੌਰ ਅਤੇ ਵਿਦਿਆਰਥਣ ਹਸਰਤ ਕੌਰ ਦੀ ਆਪਣੇ ਮੁਕਾਮ ਪ੍ਰਤੀ ਲਗਨ ਅਤੇ ਇਮਾਨਦਾਰੀ ਕਾਬਲ-ਏ-ਤਾਰੀਫ਼ ਹੈ | ਉਨ੍ਹਾਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਸਾਡੇ ਲਈ ਪੇ੍ਰਰਨਾ ਹਨ | ਸਕੂਲ ਪੈ੍ਰਜ਼ੀਡੈਂਟ ਡਾ. ਸੀਮਾ ਅਰੋੜਾ ਅਤੇ ਸਕੂਲ ਸੀ.ਈ.ਓ. ਭਾਵਨਾ ਪੌਲ ਨੇ ਵੀ ਦੋਵਾਂ ਜਣਿਆਂ ਨੂੰ ਮੁਬਾਰਕਬਾਦ ਦਿੱਤੀ ਹੈ |