ਅਹਿਮਦਗੜ੍ਹ, 9 ਦਸੰਬਰ (ਸੁਖਜੀਤ ਸਿੰਘ ਖੇੜਾ) - ਸਹੋਦਿਆ ਬੈਨਰ ਹੇਠ ਚੱਲ ਰਹੇ ਖੇਡ ਮੁਕਾਬਲਿਆਂ ਵਿਚ ਇਲਾਕੇ ਦੀ ਵਿੱਦਿਅਕ ਸੰਸਥਾ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਵਿਖੇ ਵੱਖ-ਵੱਖ ਇਲਾਕਿਆਂ ਤੋਂ ਆਏ ਸਕੂਲਾਂ ਲਈ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਅੰਡਰ 14, ਅੰਡਰ 17 ਅਤੇ 19 ਲੜਕਿਆਂ ਦੀਆਂ ਟੀਮਾਂ ਨੇ ਇਸ ਖੇਡ ਮੁਕਾਬਲੇ ਵਿਚ ਹਿੱਸਾ ਲਿਆ | ਇਹ ਮੁਕਾਬਲਾ ਕਮਲਜੀਤ ਸਿੰਘ ਡੀ.ਪੀ.ਈ, ਅਜੇ ਕੁਮਾਰ ਡੀ.ਪੀ.ਈ, ਕੁਲਵੀਰ ਸਿੰਘ ਪੀ.ਟੀ.ਆਈ, ਜਗਜੀਤ ਸਿੰਘ ਪੀ.ਟੀ.ਆਈ, ਕਰਮਜੀਤ ਸਿੰਘ ਡੀ.ਪੀ.ਆਈ, ਦਵਿੰਦਰ ਸਿੰਘ ਡੀ.ਪੀ.ਆਈ, ਮੈਡਮ ਨਵਜੋਤ ਕੌਰ ਦੀ ਨਿਗਰਾਨੀ ਹੇਠ ਹੋਇਆ | ਜਿਸ ਵਿਚ ਅੰਡਰ 14 ਦੀਆਂ ਟੀਮਾਂ ਵਿਚ ਪਹਿਲੀ ਪੁਜ਼ੀਸ਼ਨ ਦਾ ਟਾਊਨ ਸਕੂਲ ਬਾਲੇਵਾਲ, ਦੂਜੀ ਪੁਜ਼ੀਸ਼ਨ ਓਐਸਿਸ ਪਬਲਿਕ ਸਕੂਲ ਮਲੇਰਕੋਟਲਾ, ਤੀਜੀ ਪੁਜ਼ੀਸ਼ਨ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦੀਆਂ ਟੀਮਾਂ ਨੇ ਹਾਸਿਲ ਕੀਤੀ ਇਸੇ ਤਰ੍ਹਾਂ ਅੰਡਰ 17 ਦੀਆਂ ਟੀਮਾਂ ਵਿਚ ਪਹਿਲੀ ਪੁਜ਼ੀਸ਼ਨ ਓਐਸਿਸ ਪਬਲਿਕ ਸਕੂਲ ਮਲੇਰਕੋਟਲਾ, ਦੂਜੀ ਪੁਜ਼ੀਸ਼ਨ ਦਾ ਟਾਊਨ ਸਕੂਲ ਬਾਲੇਵਾਲ ਅਤੇ ਤੀਜੀ ਪੁਜ਼ੀਸ਼ਨ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਨੇ ਹਾਸਲ ਕੀਤੀ, ਅੰਡਰ 19 ਦੀਆਂ ਟੀਮਾਂ ਵਿਚੋਂ ਪਹਿਲੀ ਪੁਜ਼ੀਸ਼ਨ ਓਐਸਿਸ ਪਬਲਿਕ ਸਕੂਲ ਮਲੇਰਕੋਟਲਾ ਦੂਜੀ ਪੁਜ਼ੀਸ਼ਨ ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ ਤੇ ਤੀਜੀ ਪੁਜ਼ੀਸ਼ਨ ਟਾਊਨ ਸਕੂਲ ਬਾਲੇਵਾਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੀ | ਜਿੱਤਣ ਵਾਲੀਆਂ ਟੀਮਾਂ ਨੂੰ ਟਰਾਫ਼ੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਐਮ.ਡੀ. ਗੁਰਮਤਪਾਲ ਸਿੰਘ ਵਾਲੀਆ, ਟਰੱਸਟੀ ਮੈਡਮ ਰਮਨਪ੍ਰੀਤ ਕੌਰ ਵਾਲੀਆ, ਪਿ੍ੰਸੀਪਲ ਮੈਡਮ ਦਲਜੀਤ ਕੌਰ ਅÏਲਖ ਨੇ ਫੁੱਟਬਾਲ ਖੇਡਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਉਹ ਖੇਡਾਂ ਦਾ ਪ੍ਰਬੰਧ ਸਕੂਲ ਵਿਚ ਕਰਵਾਉਂਦੇ ਰਹਿਣਗੇ ਕਿਉਂਕਿ ਖੇਡਾਂ ਨਾਲ ਹੀ ਇੱਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ਼ ਦਾ ਵਾਸ ਹੁੰਦਾ ਹੈ ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਬਹੁਤ ਮਹੱਤਵਪੂਰਨ ਹਨ |