ਸੰਗਰੂਰ, 9 ਦਸੰਬਰ (ਦਮਨਜੀਤ ਸਿੰਘ)-ਭਰਾ ਦੀ ਜਾਅਲੀ ਵਸੀਅਤ ਬਣਾ ਕੇ ਵਿਧਵਾ ਭਰਜਾਈ ਦਾ ਹਿੱਸਾ ਦੱਬਣ ਵਾਲੇ ਵਿਅਕਤੀ ਅਤੇ ਉਸ ਦੇ ਸਾਥੀ ਨੂੰ ਮਲੇਰਕੋਟਲਾ ਅਦਾਲਤ ਵਲੋਂ 3-3 ਸਾਲ ਸਜ਼ਾ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਲਗਾਉਣ ਦਾ ਹੁਕਮ ਸੁਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਰੁਪਿੰਦਰ ਕੌਰ ਦੇ ਪਤੀ ਹਰਜੀਤ ਸਿੰਘ ਦੀ ਮੌਤ ਹੋਣ ਉਪਰੰਤ ਹਰਜੀਤ ਸਿੰਘ ਦੇ ਭਰਾਵਾਂ ਦਲਜੀਤ ਸਿੰਘ ਅਤੇ ਜਗਜੀਤ ਸਿੰਘ ਨੇ ਆਪਣੇ ਨਾਂਅ ਉੱਤੇ ਇੱਕ ਜਾਅਲੀ ਵਸੀਅਤ ਤਿਆਰ ਕਰਵਾ ਲਈ ਸੀ ਅਤੇ ਜਦ ਇਸ ਬਾਰੇ ਰੁਪਿੰਦਰ ਕੌਰ ਨੂੰ ਪਤਾ ਲੱਗਿਆ ਤਾਂ ਉਸ ਨੇ ਥਾਣਾ ਸੰਦੌੜ 'ਚ ਸਾਲ 2017 ਦੌਰਾਨ ਮੁਕੱਦਮਾ ਦਰਜ ਕਰਵਾਇਆ | ਮਾਮਲੇ ਦੀ ਸੁਣਵਾਈ ਜੇ.ਐਮ.ਆਈ.ਸੀ. ਮਲੇਰਕੋਟਲਾ ਦੀ ਅਦਾਲਤ ਵਿਚ ਸੁਣਵਾਈ ਅਧੀਨ ਸੀ ਤਾਂ ਦਲਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਅਦਾਲਤ ਵਲੋਂ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਵਲੋਂ ਜਗਜੀਤ ਸਿੰਘ ਅਤੇ ਗਵਾਹ ਸੁਖਵੀਰ ਸਿੰਘ ਨੂੰ 3-3 ਸਾਲ ਦੀ ਸਜ਼ਾ ਅਤੇ 10-10 ਹਜ਼ਾਰ ਜੁਰਮਾਨਾ ਕਰਨ ਦਾ ਫੈਸਲਾ ਸੁਣਾਇਆ ਗਿਆ |