21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਤੌਜ ਅਕੈਡਮੀ ਦੇ ਵਿਦਿਆਰਥੀਆਂ ਨੇ ਰਾਜਸਥਾਨ ਦਾ ਵਿੱਦਿਅਕ ਟੂਰ ਲਗਾਇਆ

ਅਜੀਤ ਡੈਸਕ 10-12-2025
ਧਰਮਗੜ੍ਹ, 9 ਦਸੰਬਰ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੇ ਵਿਦਿਆਰਥੀਆਂ ਨੇ ਜੈਸਲਮੇਰ (ਰਾਜਸਥਾਨ) ਦਾ ਵਿੱਦਿਅਕ ਟੂਰ ਲਗਾਇਆ | ਅਕੈਡਮੀ ਵਲੋਂ ਵਿਦਿਆਰਥੀਆਂ ਨੂੰ ਰਾਜਸਥਾਨ ਦੀ ਸਭਿਆਚਾਰਕ ਵਿਰਾਸਤ ਨਾਲ ਰੂਬਰੂ ਕਰਵਾਉਣ ਦੇ ਮਕਸਦ ਨਾਲ ਬੀਕਾਨੇਰ ਅਤੇ ਜੈਸਲਮੇਰ ਦਾ ਵਿੱਦਿਅਕ ਟੂਰ ਲਗਾਇਆ ਗਿਆ, ਜਿਸ ਦਾ ਵਿਦਿਆਰਥੀਆਂ ਨੇ ਖ਼ੂਬ ਅਨੰਦ ਮਾਣਿਆ | ਵਿਦਿਆਰਥੀਆਂ ਨੇ ਰਾਜਸਥਾਨ 'ਚ ਸਥਿਤ ਬੀਕਾਨੇਰ ਦੇ ਪ੍ਰਸਿੱਧ ਜੂਨਾਗੜ੍ਹ ਕਿਲੇ ਅਤੇ ਜੈਨ ਮੰਦਰ ਦਾ ਦੌਰਾ ਕੀਤਾ ਅਤੇ ਜੈਸਲਮੇਰ ਵਿਖੇ ਬੱਚਿਆਂ ਨੇ ਜੈਸਲਮੇਰ ਕਿਲਾ, ਗੜੀਸਰ ਝੀਲ ਅਤੇ ਰੇਗਿਸਤਾਨ ਸਫ਼ਾਰੀ ਦਾ ਅਨੰਦ ਮਾਣਿਆ |

ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਚੋਣ ਰੈਲੀਆਂ ਅਗਲੀ ਖ਼ਬਰ ਮਿ੍ਤਕ ਭਰਾ ਦੀ ਜਾਅਲੀ ਵਸੀਅਤ ਬਣਾਉਣ ਦੇ ਮਾਮਲੇ 'ਚ 2 ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਤੇ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।