ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਕੁਲਜੀਤ ਕੌਰ ਸੇਖੋਂ ਮੁੱਦਕੀ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ <br/>
ਅਜੀਤ ਡੈਸਕ
10-12-2025
ਮੁੱਦਕੀ, 9 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਜ਼ੋਨ ਫ਼ਿਰੋਜ਼ਸ਼ਾਹ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਖੜੇ ਬੀਬੀ ਕੁਲਜੀਤ ਕੌਰ ਸੇਖੋਂ ਮੁੱਦਕੀ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਸਿਖ਼ਰਾਂ 'ਤੇ ਹੈ, ਕਿਉਂਕਿ ਸੇਖੋਂ ਪਰਿਵਾਰ ਦੀ ਟੀਮ ਵਲੋਂ ਇਲਾਕੇ ਅੰਦਰ ਲੋਕਾਂ ਨਾਲ ਪੂਰੀ ਤਰ੍ਹਾਂ ਰਾਬਤਾ ਕਾਇਮ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਵੱਖ-ਵੱਖ ਪਿੰਡਾਂ 'ਚ ਭਾਰੀ ਸਮਰਥਨ ਮਿਲ ਰਿਹਾ ਹੈ | ਆਪਣੀ ਚੋਣ ਮੁਹਿੰਮ ਦੌਰਾਨ ਬੀਬੀ ਕੁਲਜੀਤ ਕੌਰ ਬਰਾੜ ਵਲੋਂ ਪਿੰਡ ਗਿੱਲ, ਲੁਹਾਮ, ਚੰਦੜ, ਕੈਲਾਸ਼, ਪੇਕੇ, ਕੋਟ ਕਰੋੜ ਕਲਾ, ਕੋਟਲਾ ਖ਼ੁਰਦ, ਲੱਲੇ, ਤੂੰਬੜ ਭੰਨ, ਫਿੱਡੇ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿਸ ਤਹਿਤ ਪਿੰਡ ਲੁਹਾਮ ਵਿਖੇ ਇਕ ਭਾਰੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਬੀਬੀ ਕੁਲਜੀਤ ਕੌਰ ਸੇਖੋਂ ਮੁੱਦਕੀ ਨੇ ਕਿਹਾ ਕਿ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਦਾ ਸੁੱਖ ਭੋਗ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ, ਜਿਸ ਦਾ ਨਤੀਜਾ ਲੋਕ ਆਪ ਸਰਕਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਦਿਖਾਉਣਗੇ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਤਿੰਨ ਸਾਲਾਂ ਤੋਂ ਵੱਧ ਦੇ ਕਾਰਜਕਾਲ 'ਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ, ਜਿਸ ਤੋਂ ਦੁਖੀ ਜ਼ੋਨ ਫ਼ਿਰੋਜ਼ਸ਼ਾਹ 'ਚ ਪੈਂਦੇ ਪਿੰਡਾਂ ਦੇ ਲੋਕਾਂ ਦਾ ਬਹੁਤ ਵੱਡਾ ਸਮਰਥਨ ਉਨ੍ਹਾਂ ਦੇ ਹੱਕ 'ਚ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਆਪ ਸਰਕਾਰ ਨੂੰ ਸਬਕ ਸਿਖਾਉਣ ਲਈ 14 ਦਸੰਬਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ | ਆਜ਼ਾਦ ਉਮੀਦਵਾਰ ਬੀਬੀ ਕੁਲਜੀਤ ਕੌਰ ਸੇਖੋਂ ਮੁੱਦਕੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ 14 ਦਸੰਬਰ 2025 ਦਿਨ ਐਤਵਾਰ ਨੂੰ ਟਰੱਕ ਦੇ ਚੋਣ ਨਿਸ਼ਾਨ 'ਤੇ ਮੋਹਰ ਲਗਾ ਕੇ ਕਾਮਯਾਬ ਬਣਾਓ ਤਾਂ ਜੋ ਇਲਾਕੇ ਦੇ ਰੁਕੇ ਵਿਕਾਸ ਕਾਰਜਾਂ ਨੂੰ ਕਰਵਾ ਵਿਕਾਸ ਦੀਆਂ ਲੀਹਾਂ 'ਤੇ ਤੋਰਿਆ ਜਾ ਸਕੇ | ਇਸ ਮੌਕੇ ਜੰਗੀਰ ਸਿੰਘ ਸੇਖੋਂ, ਸਰਬਜੀਤ ਸਿੰਘ ਮੱਲ੍ਹੀ, ਅਮਨਦੀਪ ਸਿੰਘ ਸਰਪੰਚ ਜੀਤ ਸਿੰਘ ਵਾਲਾ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਤਲਵੰਡੀ ਭਾਈ, ਲਖਵੀਰ ਸਿੰਘ ਸੇਖੋਂ, ਕੁਲਬੀਰ ਕੌਰ ਸੇਖੋਂ, ਗਗਨ ਸੇਖੋਂ, ਦਲਜੀਤ ਕੌਰ ਸੇਖੋਂ, ਹਰਜੀਤ ਕੌਰ ਸੇਖੋਂ, ਨਿਰਮਲ ਸਿੰਘ ਬਰਾੜ, ਜਤਿੰਦਰ ਸਿੰਘ ਮੱਲ੍ਹੀ, ਕੁਲਪ੍ਰੀਤ ਕੌਰ ਸੇਖੋਂ ਸਪੁੱਤਰੀ ਬੀਬੀ ਕੁਲਜੀਤ ਕੌਰ,