ਧੂਰੀ, 9 ਦਸੰਬਰ (ਲਖਵੀਰ ਸਿੰਘ ਧਾਂਦਰਾ) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਵਲੋਂ ਕੌਮੀ ਪੈਨਸ਼ਨ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ 17 ਦਸੰਬਰ ਦਿਨ ਬੁੱਧਵਾਰ ਨੂੰ ਮੰਗਲਾ ਆਸ਼ਰਮ (ਗਊ ਸ਼ਾਲਾ) ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਨੇ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਕੀਤਾ | ਸਥਾਨਕ ਪੈਨਸ਼ਨਰ ਦਫ਼ਤਰ (ਸੰਗਰੂਰ ਵਾਲੀ ਕੋਠੀ) ਵਿਖੇ ਜਸਦੇਵ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਪ੍ਰਧਾਨਗੀ ਮੰਡਲ ਵਿਚ ਸਰਪ੍ਰਸਤ ਹੇਮ ਰਾਜ ਸ਼ਰਮਾ, ਸਕੱਤਰ ਡਾ. ਅਮਰਜੀਤ ਸਿੰਘ, ਚਰਨਜੀਤ ਸਿੰਘ ਕੈਂਥ, ਇੰਦਰਜੀਤ ਸ਼ਰਮਾ, ਸੁਰਜੀਤ ਸਿੰਘ ਘਨੌਰੀ, ਰਤਨ ਭੰਡਾਰੀ, ਸਤੀਸ਼ ਸ਼ਰਮਾ, ਗੁਰਦਾਸ ਬਾਂਸਲ ਤੇ ਸੋਮ ਨਾਥ ਅੱਤਰੀ ਸੁਸ਼ੋਭਿਤ ਸਨ | ਮੀਟਿੰਗ ਦੀ ਸ਼ੁਰੂਆਤ ਮੌਕੇ ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਉੱਘੇ ਕੀਰਤਨੀਏ ਗੁਰਮੀਤ ਸਿੰਘ ਅਨੰਦ ਨੇ ਸ਼ਬਦ ਗਾਇਣ ਕਰ ਕੇ ਅਨੰਦਮਈ ਵਾਤਾਵਰਨ ਸਿਰਜ ਦਿੱਤਾ | ਉਨ੍ਹਾਂ ਦੇ ਨਾਲ ਹੀ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਮੂਲ ਚੰਦ ਸ਼ਰਮਾ ਨੇ ਸਭਿਆਚਾਰਕ ਗੀਤ ਪੇਸ਼ ਕਰ ਕੇ ਖ਼ੁਸ਼ਨੁਮਾ ਮਾਹੌਲ ਬਣਾਇਆ | ਇਸ ਤੋਂ ਬਾਅਦ 17 ਦਸੰਬਰ ਦੇ ਪੈਨਸ਼ਨਰ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਸੀਤਾ ਸਿੰਘ, ਦਰਸ਼ਨ ਸਿੰਘ ਧਾਂਦਰਾ, ਬੁਧ ਰਾਮ ਬਾਦਸ਼ਾਹਪੁਰ, ਕਰਮ ਸਿੰਘ ਸੋਢੀ, ਲੈਕਚਰਾਰ ਮੇਜਰ ਸਿੰਘ, ਵਿਲਕਸ਼ਨ ਦੱਤ ਸ਼ਰਮਾ, ਜੋਗਿੰਦਰ ਸਿੰਘ ਪੁੰਨਾਵਾਲ, ਮੁਰਾਰੀ ਲਾਲ, ਕਰਮਜੀਤ ਸਿੰਘ, ਤਰਲੋਚਨ ਸਿੰਘ, ਗੁਰਮੀਤ ਸਿੰਘ, ਨਛੱਤਰ ਸਿੰਘ ਬੇਨੜਾ, ਮੱਘਰ ਸਿੰਘ, ਫ਼ਕੀਰ ਸਿੰਘ ਲੈਕਚਰਾਰ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ |