23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਧਰਮਿੰਦਰ ਦੀ ਯਾਦ ਵਿਚ ਕਰਵਾਇਆ ਧਾਰਮਿਕ ਸਮਾਗਮ <br/>

ਸੁਨਾਮ ਵਿਖੇ ਦਿੱਗਜ ਕਲਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਦਾ ਦਿ੍ਸ਼ | ਤਸਵੀਰ: ਰੁਪਿੰਦਰ ਸਿੰਘ ਸੱਗੂ <br/> 05-12-2025
ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਰੁਪਿੰਦਰ ਸਿੰਘ ਸੱਗੂ)-ਦਿੱਗਜ ਫ਼ਿਲਮੀ ਅਦਾਕਾਰ ਧਰਮਿੰਦਰ ਦੀ ਯਾਦ ਵਿਚ ਉਨ੍ਹਾਂ ਦੇ ਸੁਨਾਮ ਅੰਦਰ ਉਨ੍ਹਾਂ ਦੇ ਚਹੇਤੇ ਰਾਜੂ ਸੇਠੀ ਅਤੇ ਊਧਮ ਸਿੰਘ ਦੀ ਅਗਵਾਈ ਵਿਚ ਸੁਨਾਮ ਅੰਦਰ ਇੱਕ ਧਾਰਮਿਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਤੇ ਪ੍ਰਸਿੱਧ ਰਾਗੀ ਭਾਈ ਬਹਾਦਰ ਸਿੰਘ ਨੇ ਗੁਰਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਤੇ ਰਾਜੂ ਸੇਠੀ ਅਤੇ ਊਧਮ ਸਿੰਘ ਨੇ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਧਰਮਿੰਦਰ ਪੰਜਾਬ ਦਾ ਮਾਣ ਸੀ ਅਤੇ ਉਹ ਆਖ਼ਰੀ ਸਾਹ ਤੱਕ ਪੰਜਾਬ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੇ ਆਪਣੇ ਫ਼ਿਲਮੀ ਕੈਰੀਅਰ ਦੌਰਾਨ ਸੈਂਕੜੇ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਅਤੇ ਸੁਪਰ ਹਿੱਟ ਫ਼ਿਲਮਾਂ ਦਾ ਰਿਕਾਰਡ ਵੀ ਧਰਮਿੰਦਰ ਜੀ ਦੇ ਨਾਂਅ ਹੈ ਉਨ੍ਹਾਂ ਕਿਹਾ ਕਿ ਧਰਮ ਜੀ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੇ ਅਤੇ ਉਨ੍ਹਾਂ ਵੱਲੋਂ ਫ਼ਿਲਮੀ ਦੁਨੀਆਂ ਵਿਚ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਮੌਕੇ ਤੇ ਕੁਲਦੀਪ ਸੇਠੀ, ਦਰਸਨ ਸਿੰਘ, ਲੱਕੀ ਜੱਸਲ, ਦਰਸ਼ਨ ਸਿੰਘ ਦਰਸੀ, ਡਾ ਪ੍ਰਸ਼ੋਤਮ ਵਸ਼ਿਸ਼ਟ, ਬੱਬੂ ਜਿੰਦਲ, ਸਾਮ ਲਾਲ ਪੋਪਲੀ, ਮਹਿੰਦਰ ਸੈਣੀ, ਬਲਜਿੰਦਰ ਸਿੰਘ, ਡਾ ਨਰਿੰਦਰ ਕੁਮਾਰ, ਰਣਜੀਤ ਸਿੰਘ, ਡਾ ਕੇਸਰ ਸਿੰਘ,ਪੰਕਜ ਕੁਮਾਰ, ਪ੍ਰਗਟ ਸਿੰਘ, ਨਾਦਰ ਖਾਨ, ਪੂਰਨ ਬਿੱਟੂ, ਤਜਿੰਦਰ ਮਦਾਨ, ਸੰਜੀਵ ਕੁਮਾਰ, ਗਗਨ ਜੋਤ, ਸਾਹਿਲ ਪ੍ਰੀਤ, ਕਰਨੈਲ ਸਿੰਘ, ਪਾਲੀ ਸਿੰਘ, ਕੁਲਵਿੰਦਰ ਸਿੰਘ, ਸੈਨਟੀ ਕੁਮਾਰ, ਲੱਲੀ ਕੁਮਾਰ ਅਤੇ ਸੈਰੀ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ <br/> ਅਗਲੀ ਖ਼ਬਰ ਸੰਗਰੂਰ ਵਿਚ ਬਹੁਤੇ ਨਿੱਜੀ ਅਦਾਰਿਆਂ ਦੇ ਬੋਰਡ ਪੰਜਾਬੀ ਤੋਂ ਸੱਖਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।