24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਈ ਲੌਂਗੋਵਾਲ ਅਤੇ ਪੰਮਾ ਬਾਰ ਨੇ ਭਰਵਾਏ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ ਦੇ ਕਾਗ਼ਜ਼ <br/>

ਅਜੀਤ ਡੈਸਕ 05-12-2025
ਧੂਰੀ, 4 ਦਸੰਬਰ (ਸੰਜੇ ਲਹਿਰੀ) -ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅੱਜ ਪੰਚਾਇਤ ਸੰਮਤੀ ਚੋਣ ਨੂੰ ਲੈ ਕੇ ਨੇੜਲੇ ਪਿੰਡ ਕਾਂਝਲਾ ਦੇ ਕੁਲਵਿੰਦਰ ਸਿੰਘ ਨੂੰ ਬਤੌਰ ਜ਼ਿਲ•ਾ ਪ੍ਰੀਸ਼ਦ ਮੈਂਬਰ ਉਮੀਦਵਾਰ ਐਲਾਨ ਕੇ ਪਿੰਡ ਵਾਲੀਆ ਜੌਨ ਤੋਂ ਕਾਗ਼ਜ਼ ਦਾਖਲ ਕਰਵਾਏ | ਇਸ ਮੌਕੇ ਕੁਲਵਿੰਦਰ ਸਿੰਘ ਨਾਲ ਵਿਸ਼ੇਸ਼ ਤੌਰ 'ਤੇ ਕਾਗ਼ਜ਼ ਭਰਵਾਉਣ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਆਗੂ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸੂਬਾ ਆਗੂ ਪਰਮਜੀਤ ਸਿੰਘ ਪੰਮਾ ਬਾਠ ਅਤੇ ਅਮਨਵੀਰ ਸਿੰਘ ਸਿੰਘ ਚੈਰੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਸ ਨੰੂ ਕਿ ਸਿੱਖ ਸੰਗਤਾਂ ਵਲੋਂ ਚੌਣਾ ਦੌਰਾਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇੰਨਾ ਜ਼ਿਲ•ਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾ ਵਿਚ ਨਵਾਂ ਇਤਿਹਾਸ ਸਿਰਜ ਕੇ 2027 ਦੀਆਂ ਵਿਧਾਨ ਸਭਾ ਚੋਣਾ ਵਿਚ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ | ਇਸ ਮੌਕੇ ਜਸਵੰਤ ਸਿੰਘ ਭੱਟਲ ਬਾਲੀਆ, ਹਰਦੇਵ ਸਿੰਘ ਜਵੰਧਾ, ਗੁਰਵਿੰਦਰ ਸਿੰਘ ਗੋਗੀ, ਕੁਲਦੀਪ ਸਿੰਘ ਬਟੂਹਾ, ਰਣਧੀਰ ਸਿੰਘ ਪਰਦੇਸੀ, ਜਸ਼ਨ ਸਿੰਘ ਮੂਲੋਵਾਲ, ਮਲਕੀਤ ਸਿੰਘ ਰਣੀਕੇ, ਕੁਲਦੀਪ ਸਿੰਘ ਕਕੜਵਾਲ ਹਾਜ਼ਰ ਸਨ |
ਪਿਛਲੀ ਖ਼ਬਰ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਜਾਰੀ, ਆਖ਼ਰੀ ਦਿਨ 71 ਪੱਤਰ ਦਾਖਲ-ਸ਼ੁਰੂਆਤੀ ਰੁਝਾਨ ਹੌਲਾ ਪਰ ਅੰਤ ਵਿਚ ਉਮੀਦਵਾਰਾਂ ਦੀ... ਅਗਲੀ ਖ਼ਬਰ 'ਆਪ' ਵਲੋਂ ਉਮੀਦਵਾਰ ਰਣਬੀਰ ਸਿੰਘ ਢੀਂਡਸਾ ਨੇ ਨਾਮਜ਼ਦਗੀ ਪਰਚੇ ਕੀਤੇ ਦਾਖ਼ਲ <br/> ਚੋਣਾਂ ਲਈ ਨਾਮਜ਼ਦਗੀ ਪ੍ਰਕਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।