ਸ਼ੇਰਪੁਰ, 4 ਦਸੰਬਰ (ਮੇਘ ਰਾਜ ਜੋਸ਼ੀ) - ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣੀਆਂ ਨਿਰਧਾਰਿਤ ਹਨ, ਜਦਕਿ ਨਾਮਜ਼ਦਗੀ ਭਰਨ ਦੀ ਅੱਜ ਅੰਤਿਮ ਦਿਨ ਬਲਾਕ ਸ਼ੇਰਪੁਰ ਦੀਆਂ 16 ਬਲਾਕ ਸੰਮਤੀਆਂ ਲਈ ਕੁਲ 51 ਉਮੀਦਵਾਰਾਂ ਨੇ ਆਪਣੇ ਫਾਰਮ ਭਰੇ ਜਿੰਨਾ ਵਿੱਚ ਸ਼ੇਰਪੁਰ ਤੋਂ 4, ਖੇੜੀ ਕਲਾ ਤੋਂ 4, ਈਨਾ ਬਾਜਵਾ ਤੋਂ 5, ਸਲੇਮਪੁਰ ਤੋਂ 2, ਰੰਗੀਆ ਤੋਂ 2, ਧੰਦੀਵਾਲ ਤੋਂ 3, ਬਾਲੀਆ ਤੋਂ 3, ਮੂਲੋਵਾਲ ਤੋਂ 3, ਘਨੌਰੀ ਕਲਾ ਤੋਂ 5, ਘਨੌਰ ਕਲਾ ਤੋਂ 2, ਫਰਵਾਹੀ ਤੋਂ 3, ਕਾਤਰੋ ਤੋਂ 3, ਮਹਾਮਦਪੁਰ ਤੋਂ 2, ਫ਼ਤਿਹਗੜ੍ਹ ਪੰਜਗਰਾਈਆਂ ਤੋਂ 4, ਟਿੱਬਾ ਤੋਂ 3 ਅਤੇ ਬੜੀ ਤੋਂ 3 ਉਮੀਦਵਾਰਾਂ ਨੇ ਫਾਰਮ ਮਾਰਕੀਟ ਕਮੇਟੀ ਦਫ਼ਤਰ ਸ਼ੇਰਪੁਰ ਵਿਖੇ ਜਮਾ ਕਰਵਾਏ | ਅੱਜ ਸਵੇਰ ਹੁੰਦਿਆਂ ਹੀ ਫਾਰਮ ਭਰਨ ਵਾਲਿਆਂ ਦੀ ਭੀੜ ਜਮਾ ਹੋ ਗਈ |