ਸੱਪ ਦੇ ਡੰਗਣ ਕਾਰਨ 26 ਸਾਲਾ ਵਿਆਹੁਤਾ ਔਰਤ ਦੀ ਮੌਤ ਢੀਂਡਸਾ ਵਲੋਂ ਦੁੱਖ ਦਾ ਪ੍ਰਗਟਾਵਾ
ਖਨੌਰੀ, 24 ਅਕਤੂਬਰ (ਬਲਵਿੰਦਰ ਸਿੰਘ ਥਿੰਦ)– ਨੇੜਲੇ ਪਿੰਡ ਗੁਲਾੜੀ ਦੀ ਰਹਿਣ ਵਾਲੀ 26 ਸਾਲਾ ਰਜਨੀ ਪਤਨੀ ਕੁਲਵਿੰਦਰ ਸਿੰਘ ਦੀ ਬੀਤੇ ਦਿਨੀਂ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ’ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ।
ਅਜੀਤ ਡੈਸਕ
25-10-2026