ਸੰਗਰੂਰ, 4 ਦਸੰਬਰ (ਦਮਨਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਪੁਲਿਸ ਵਿਚ ਐੱਸ.ਪੀ. (ਪੀ.ਬੀ.ਆਈ) ਵਜੋਂ ਸੇਵਾਵਾਂ ਨਿਭਾਅ ਰਹੇ ਨਵਰੀਤ ਸਿੰਘ ਵਿਰਕ ਨੰੂ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਗੌਰਵ ਯਾਦਵ ਵਲੋਂ ਚੰਗੇਰੀਆਂ ਸੇਵਾਵਾਂ ਬਦਲੇ ਪ੍ਰਸੰਸਾ ਪੱਤਰ ਅਤੇ ਡੀ.ਜੀ.ਪੀ. ਕਮਾਂਡੇਸ਼ਨ ਡਿਸਕ ਨਾਲ ਨਿਵਾਜਿਆ ਗਿਆ ਹੈ | ਐੱਸ.ਐੱਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਵਲੋਂ ਐੱਸ.ਪੀ. ਵਿਰਕ ਨੰੂ ਡੀ.ਜੀ.ਪੀ. ਕੰਮਾਂਡੇਸ਼ਨ ਡਿਸਕ ਲਗਾਉਣ ਅਤੇ ਪ੍ਰਸੰਸਾ ਪੱਤਰ ਦੇਣ ਦੀ ਰਸਮ ਅਦਾ ਕੀਤੀ ਗਈ | ਡੀ.ਜੀ.ਪੀ. ਗੌਰਵ ਯਾਦਵ ਵਲੋਂ ਭੇਜੇ ਗਏ ਪ੍ਰਸ਼ੰਸਾ ਪੱਤਰ ਵਿਚ ਉਨ੍ਹਾਂ ਲਿਖਿਆ ਹੈ ਕਿ ਪੁਲਿਸ ਵਿਭਾਗ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਜ਼ਿਲ੍ਹਾ ਸੰਗਰੂਰ ਅੰਦਰ ਕਾਨੰੂਨ ਅਤੇ ਵਿਵਸਥਾ ਨੰੂ ਬਣਾਈ ਰੱਖਣ ਲਈ ਐੱਸ. ਪੀ. ਨਵਰੀਤ ਸਿੰਘ ਵਿਰਕ ਵਲੋਂ ਮਿਹਨਤ ਅਤੇ ਲਗਨ ਨਾਲ ਸ਼ਲਾਘਾਯੋਗ ਡਿਊਟੀ ਨਿਭਾਈ ਗਈ ਹੈ | ਡੀ.ਜੀ.ਪੀ ਨੇ ਲਿਖਿਆ ਹੈ ਕਿ ਉਹ ਐੱਸ.ਪੀ. ਵਿਰਕ ਵਲੋਂ ਕੀਤੇ ਕੰਮਾਂ ਦੀ ਸਰਹਾਣਾ ਕਰਦੇ ਹਨ ਅਤੇ ਇਹ ਪ੍ਰਸ਼ੰਸਾ ਪੱਤਰ ਦੇ ਕੇ ਜਿੱਥੇ ਖ਼ੁਸ਼ੀ ਅਨੁਭਵ ਕਰ ਰਹੇ ਹਨ ਉੱਥੇ ਹੀ ਆਸ ਵੀ ਕਰਦੇ ਹਨ ਕਿ ਭਵਿੱਖ ਵਿਚ ਨਵਰੀਤ ਸਿੰਘ ਵਿਰਕ ਆਪਣੀ ਡਿਊਟੀ ਇਸੇ ਤਰ੍ਹਾਂ ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ | ਐੱਸ.ਪੀ. ਵਿਰਕ ਨੇ ਇਸ ਸਨਮਾਨ ਲਈ ਡੀ.ਜੀ.ਪੀ. ਗੌਰਵ ਯਾਦਵ ਅਤੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਆਪਣੀ ਡਿਊਟੀ ਨੰੂ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਂਦੇ ਰਹਿਣਗੇ |