26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

100 ਗ੍ਰਾਮ ਹੈਰੋਇਨ ਸਮੇਤ ਅÏਰਤ ਗਿ੍ਫ਼ਤਾਰ <br/>

ਅਜੀਤ ਡੈਸਕ 05-12-2025
ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਨਵੀਂ ਅਨਾਜ ਮੰਡੀ ਸੁਨਾਮ ਨੇੜਿਉਂ ਸੀ.ਆਈ.ਏ ਸਟਾਫ਼ ਸੰਗਰੂਰ ਦੀ ਟੀਮ ਵਲੋਂ ਇਕ ਅÏਰਤ ਨੂੰ 100 ਗ੍ਰਾਮ ਹੈਰੋਇਨ/ਚਿੱਟਾ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ ਆਈ ਏ ਸਟਾਫ਼ ਸੰਗਰੂਰ ਦੇ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਗਸਤ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਦੌਰਾਨ ਬਾਬਾ ਭਾਈ ਮੂਲ ਚੰਦ ਸਾਹਿਬ ਰੇਲਵੇ ਫਾਟਕ-ਟਰਾਲੀ ਯੂਨੀਅਨ ਸੜਕ ਦੇ ਸਾਹਮਣੇ ਨਵੀਂ ਅਨਾਜ ਮੰਡੀ ਸੁਨਾਮ ਵੱਲ ਜਾਂਦਿਆਂ ਇਕ ਗਲੀ 'ਚੋਂ ਇਕ ਅÏਰਤ ਨੂੰ ਸ਼ੱਕ ਦੇ ਅਧਾਰ 'ਤੇ ਹਿਰਾਸਤ ਵਿਚ ਲਿਆ ਗਿਆ | ਜਿਸ ਕੋਲੋਂ 100 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕੀਤੀ ਗਈ | ਗਿ੍ਫ਼ਤਾਰ ਕੀਤੀ ਗਈ ਅÏਰਤ ਦੀ ਪਛਾਣ ਅਮਰਜੀਤ ਕੌਰ ਉਰਫ਼ ਰਾਣੀ ਵਾਸੀ ਸੁਨਾਮ ਵਜੋਂ ਹੋਈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੀ ਗਈ ਅÏਰਤ ਖ਼ਿਲਾਫ਼ ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ 'ਚ ਲੱਖਾਂ ਰੁਪਏ ਕੀਮਤ ਦੱਸੀ ਜਾ ਰਹੀ ਹੈ |

ਪਿਛਲੀ ਖ਼ਬਰ ਐੱਸ.ਪੀ. ਨਵਰੀਤ ਸਿੰਘ ਵਿਰਕ ਨੰੂ ਡੀ.ਜੀ.ਪੀ. ਪ੍ਰਸੰਸਾ ਪੱਤਰ ਅਤੇ ਕਮਾਂਡੇਸ਼ਨ ਡਿਸਕ <br/> ਅਗਲੀ ਖ਼ਬਰ ਕਿਸਾਨ ਆਗੂ ਦੀ ਧੀ ਦੇ ਖਾਤੇ 'ਚੋਂ 20 ਹਜ਼ਾਰ ਦੀ ਰਕਮ ਚੋਰੀ ਕਰਨ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।