26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕਿਸਾਨ ਆਗੂ ਦੀ ਧੀ ਦੇ ਖਾਤੇ 'ਚੋਂ 20 ਹਜ਼ਾਰ ਦੀ ਰਕਮ ਚੋਰੀ ਕਰਨ 'ਤੇ ਮਾਮਲਾ ਦਰਜ

ਅਜੀਤ ਡੈਸਕ 05-12-2025
ਸੰਗਰੂਰ, 4 ਦਸੰਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਦੀ ਪੁੱਤਰੀ ਨਾਲ 20 ਹਜ਼ਾਰ ਰੁਪਏ ਦੀ ਠੱਗੀ ਮਾਰੇ ਜਾਣ ਦੇ ਦੋਸ਼ਾਂ ਤਹਿਤ ਥਾਣਾ ਸਾਈਬਰ ਕ੍ਰਾਈਮ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਾਈਬਰ ਕ੍ਰਾਈਮ ਦੇ ਐੱਸ.ਐੱਚ.ਓ. ਇੰਸਪੈਕਟਰ ਹਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੇ ਖਾਤੇ ਵਿਚੋਂ 28 ਸਤੰਬਰ ਨੂੰ ਅਤੇ 9 ਅਕਤੂਬਰ ਨੂੰ ਕ੍ਰਮਵਾਰ ਦੱਸ-ਦੱਸ ਹਜ਼ਾਰ ਦੀ ਰਕਮ ਚੋਰੀ ਕੀਤੀ ਗਈ ਸੀ | ਸ਼ਿਕਾਇਤਕਰਤਾ ਨੇ ਸ਼ੱਕ ਪ੍ਰਗਟਾਇਆ ਕਿ 27 ਸਤੰਬਰ ਨੂੰ ਮੋਬਾਈਲ ਖ਼ਰੀਦਣ ਇੱਕ ਦੁਕਾਨ ਉੱਪਰ ਗਈ ਸੀ ਜਿੱਥੇ ਦੁਕਾਨਦਾਰ ਨੇ ਆਧਾਰ ਕਾਰਡ, ਪੈੱਨ ਕਾਰਡ ਲਿਆ ਸੀ, ਜਿਸ ਪ੍ਰਤੀ ਉਨ੍ਹਾਂ ਸ਼ੱਕ ਦੁਕਾਨਦਾਰ ਉੱਤੇ ਪ੍ਰਗਟਾਇਆ ਗਿਆ ਸੀ | ਹਰਜੀਤ ਕੌਰ ਨੇ ਇਹ ਵੀ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਖਾਤੇ ਵਿਚੋਂ ਪੈਸੇ ਗ਼ਾਇਬ ਹੋਣ ਵਿਚ ਦੁਕਾਨਦਾਰ ਦਾ ਹੀ ਹੱਥ ਹੈ | ਪੁਲਿਸ ਨੇ ਜਾਂਚ ਕਰਨ ਉਪਰੰਤ ਥਾਣਾ ਸਾਈਬਰ ਕ੍ਰਾਈਮ ਵਿਖੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ 100 ਗ੍ਰਾਮ ਹੈਰੋਇਨ ਸਮੇਤ ਅÏਰਤ ਗਿ੍ਫ਼ਤਾਰ <br/> ਅਗਲੀ ਖ਼ਬਰ ਕੂੜੇ ਸੰਬੰਧੀ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕੀਤੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।