26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਹਾਈ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਦੇ ਗ਼ੈਰ-ਕਾਨੰੂਨੀ ਕੰਮਾਂ 'ਤੇ ਦਿੱਤਾ ਝਟਕਾ-ਹਰਪਾਲ ਸਿੰਘ ਚੀਮਾ <br/>

ਅਜੀਤ ਡੈਸਕ 05-12-2025
ਛਾਜਲੀ, 4 ਦਸੰਬਰ (ਅਜਾਇਬ ਸਿੰਘ ਨੀਲੋਵਾਲ) -ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਦੇ ਸਾਬਕਾ ਆਗੂ ਅਤੇ ਬਹੁਤ ਲੋਕਾਂ ਵਲੋਂ ਜਰਨੈਲ ਆਖੇ ਜਾਣ ਵਾਲੇ ਬਿਕਰਮ ਸਿੰਘ ਮਜੀਠੀਆ ਦੇ ਦੌਰਾਨ ਹੋਈਆਂ ਗ਼ੈਰ-ਕਾਨੰੂਨੀ ਕਾਰਵਾਈਆਂ ਬਾਰੇ ਹਾਈ ਕੋਰਟ ਦੇ ਤਾਜ਼ਾ ਫ਼ੈਸਲੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਲੋਕਾਂ ਦੇ ਹੱਕਾਂ ਅਤੇ ਸਰੋਤਾਂ ਨੂੰ ਬੇਰਹਿਮੀ ਨਾਲ ਲੁੱਟਿਆ ਹੈ | ਮੰਤਰੀ ਚੀਮਾ ਨੇ ਦੱਸਿਆ ਕਿ ਬਿਕਰਮ ਮਜੀਠੀਆ ਦਾ ਮਾਮਲੇ ਤੇ ਬਹਿਸ ਹਾਈ ਕੋਰਟ ਵਿਚ ਲਗਾਤਾਰ 15-20 ਦਿਨ ਚੱਲੀ, ਜਿਸ ਦੌਰਾਨ ਸਰੋਤਾਂ ਦੀ ਗ਼ਲਤ ਵਰਤੋਂ ਅਤੇ ਆਮਦਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੁਰਾਣੇ ਕੰਮਾਂ ਦੀ ਬਹਿਸ ਹੋਈ | ਅੱਜ ਹਾਈ ਕੋਰਟ ਨੇ ਜ਼ਮਾਨਤ ਨੂੰ ਰੱਦ ਕਰ ਦਿੱਤਾ, ਜੋ ਇਹ ਦਰਸਾਉਂਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨਾਲ ਕਿਵੇਂ ਧੋਖਾਧੜੀ ਕੀਤੀ | ਚੀਮਾ ਨੇ ਕਿਹਾ, ਹਾਈ ਕੋਰਟ ਨੇ ਇੱਕ ਤਰ੍ਹਾਂ ਦੀ ਮੋਹਰ ਲਾ ਦਿੱਤੀ ਹੈ ਕਿ ਕਾਨੂੰਨ ਦੇ ਫ਼ੈਸਲੇ ਨੂੰ ਹੁਣ ਪੰਜਾਬ ਵਿਚ ਪੂਰੀ ਤਰ•ਾਂ ਸਰਾਹਿਆ ਜਾ ਰਿਹਾ ਹੈ | ਅਜੇ ਟਰਾਇਲ ਬਾਕੀ ਹੈ, ਪਰ ਮੁੱਢਲੇ ਸਬੂਤ ਸਾਫ਼ ਹਨ | ਉਨ•ਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਲਈ ਸਾਫ਼ ਅਤੇ ਸੁਰੱਖਿਅਤ ਪ੍ਰਬੰਧਨ ਸੁਨਿਸ਼ਚਿਤ ਕਰੇਗੀ ਅਤੇ ਗ਼ੈਰ-ਕਾਨੰੂਨੀ ਕਾਰਵਾਈਆਂ 'ਤੇ ਸਖ਼ਤ ਕਾਰਵਾਈ ਹੋਵੇਗੀ | ਹਾਈ ਕੋਰਟ ਦੇ ਇਸ ਨਤੀਜੇ ਨਾਲ ਸਿਆਸੀ ਮਾਹੌਲ ਵਿਚ ਵੱਡਾ ਦਬਾਅ ਬਣਿਆ ਹੈ ਅਤੇ ਪੰਜਾਬ ਵਾਸੀਆਂ ਲਈ ਨਿਆਂ ਅਤੇ ਕਾਨੂੰਨ ਦੀ ਪ੍ਰਤਿਸ਼ਠਾ ਨੂੰ ਮਜ਼ਬੂਤੀ ਮਿਲੇਗੀ |

ਪਿਛਲੀ ਖ਼ਬਰ ਸ਼ੇਰਪੁਰ 'ਚ ਪ੍ਰੇਮਜੀਤ ਸਿੰਘ ਹੇੜੀਕੇ ਨੇ ਝਾੜੂ ਨੂੰ ਛੱਡ ਅਕਾਲੀ ਦਲ ਦਾ ਪੱਲਾ ਫੜਿਆ <br/> ਅਗਲੀ ਖ਼ਬਰ ਯਾਦਵਿੰਦਰ ਸਿੰਘ ਨਿਰਮਾਣ ਬਣੇ ਰੋਟਰੀ ਕਲੱਬ ਦੇ ਜਨਰਲ ਸਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।