18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਜ਼ਿਲ੍ਹਾ ਪੱਧਰੀ ਸਹੋਦਿਆ ਵਾਦ-ਵਿਵਾਦ ਮੁਕਾਬਲਾ ਕਰਵਾਇਆ

ਅਜੀਤ ਡੈਸਕ 24-11-2025
ਲਹਿਰਾਗਾਗਾ, 23 ਨਵੰਬਰ (ਅਸ਼ੋਕ ਗਰਗ)-ਸੀ.ਬੀ.ਐੱਸ.ਈ. ਸਕੂਲਾਂ ਦੀ ਜ਼ਿਲ੍ਹਾ ਐਸੋਸੀਏਸ਼ਨ ਦਿ ਫਾਲਕਨ ਸਹੋਦਿਆ ਸਕੂਲਜ਼ ਸੰਗਰੂਰ ਵਲੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਚ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ | ਧਰਮ ਅਤੇ ਨੈਤਿਕਤਾ ਵਿਸ਼ੇ 'ਤੇ ਹੋਏ ਇਸ ਵਾਦ-ਵਿਵਾਦ ਮੁਕਾਬਲੇ ਦੌਰਾ ਮਿਹਾਂਸ਼ੀ, ਮਿਹਰੀਤ ਕੌਰ-ਅਕੈਡੀਆ ਵਰਲਡ ਸਕੂਲ, ਸੁਨਾਮ ਨੇ ਪਹਿਲਾ, ਏਕਮਪ੍ਰੀਤ ਕੌਰ, ਸੋਨਮਪ੍ਰੀਤ ਕੌਰ-ਮਾਡਰਨ ਸੈਕੂਲਰ ਸਕੂਲ, ਧੂਰੀ ਨੇ ਦੂਜਾ, ਲਗਨ ਸ਼ਰਮਾ ਅਤੇ ਏਕਮਦੀਪ ਕੌਰ-ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਛਾਜਲੀ ਨੇ ਤੀਜਾ ਸਥਾਨ ਹਾਸਿਲ ਕੀਤਾ | ਜਦੋਂਕਿ ਬਚਪਨ ਇੰਗਲਿਸ਼ ਸਕੂਲ, ਸੰਗਰੂਰ ਦੀ ਪਰਨੀਤ ਕੌਰ ਅਤੇ ਸੀਬਾ ਸਕੂਲ, ਲਹਿਰਾਗਾਗਾ ਦੀ ਜੋਬਨਪ੍ਰੀਤ ਕੌਰ ਨੂੰ ਬੈਸਟ ਸਪੀਕਰ ਐਲਾਨਿਆ ਗਿਆ | ਬਚਪਨ ਇੰਗਲਿਸ਼ ਸਕੂਲ, ਸੰਗਰੂਰ ਦੇ ਤਰੁਨ ਸਿੰਘ ਨੇ ਉਸਾਰੂ ਆਲੋਚਨਾ ਕਰਨ ਬਾਰੇ ਸਰਬੋਤਮ ਖ਼ਿਤਾਬ ਹਾਸਿਲ ਕੀਤਾ | ਇਹਨਾਂ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ | ਮੁਕਾਬਲੇ ਦੌਰਾਨ ਡਾ. ਜਗਦੀਸ਼ ਪਾਪੜਾ, ਹਰਮਿੰਦਰ ਸਿੰਘ ਅਤੇ ਗੁਰਵੀਰ ਸਿੰਘ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ | ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਭਾਵੇਂ ਇਹ ਵਿਸ਼ਾ ਲੰਮੀਆਂ ਬਹਿਸਾਂ ਦਾ ਹਿੱਸਾ ਹੈ | ਪ੍ਰੰਤੂ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਵਾਦ-ਵਿਵਾਦ ਕੀਤਾ, ਉਸ ਤੋਂ ਸਪਸ਼ਟ ਹੈ ਕਿ ਇਹ ਬੱਚੇ ਭਵਿੱਖ ਵਿਚ ਵਧੀਆ ਬੁਲਾਰੇ ਬਣ ਕੇ ਨਿਕਲਣਗੇ | ਸਕੂਲ ਪਿ੍ੰਸੀਪਲ ਫਲੈਵੀ ਡੇਵਿਡ ਨੇ ਸਾਰੇ ਭਾਗ ਲੈਣ ਵਾਲ਼ੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਰਣਦੀਪ ਸੰਗਤਪੁਰਾ ਨੇ ਧੰਨਵਾਦੀ ਸ਼ਬਦ ਕਹੇ | ਮੰਚ ਸੰਚਾਲਨ ਮੈਡਮ ਮਧੂ ਮੋਤੀ ਅਤੇ ਬਬੀਤਾ ਰਾਣੀ ਨੇ ਕੀਤਾ | ਇਸ ਮੌਕੇ ਮੈਡਮ ਅਮਨ ਢੀਂਡਸਾ, ਨਰੇਸ਼ ਚੌਧਰੀ ਅਤੇ ਸੁਭਾਸ਼ ਚੰਦ ਮਿੱਤਲ ਮੌਜੂਦ ਸਨ |
ਪਿਛਲੀ ਖ਼ਬਰ ਗੋਲਡਨ ਅਰਥ ਸਕੂਲ ਵਿਚ ਕੀਤਾ ਕਰੀਅਰ ਕੌਂਸਲਿੰਗ ਪ੍ਰੋਗਰਾਮ ਅਗਲੀ ਖ਼ਬਰ ਦੰਦਾਂ ਦੇ ਜਾਂਚ ਕੈਂਪ ਦੌਰਾਨ 450 ਬੱਚਿਆਂ ਦੇ ਦੰਦਾਂ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।