18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਦੰਦਾਂ ਦੇ ਜਾਂਚ ਕੈਂਪ ਦੌਰਾਨ 450 ਬੱਚਿਆਂ ਦੇ ਦੰਦਾਂ ਦੀ ਕੀਤੀ ਜਾਂਚ

ਅਜੀਤ ਡੈਸਕ 24-11-2025
ਮਲੇਰਕੋਟਲਾ, 23 ਨਵੰਬਰ (ਪਾਰਸ ਜੈਨ)-ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਧੂਰੀ ਰੋਡ ਵਿਖੇ ਜੈਨ ਡੈਂਟਲ ਹਸਪਤਾਲ ਪੁਰਾਣੀ ਦਾਣਾ ਮੰਡੀ ਵੱਲੋਂ ਸਕੂਲ ਦੇ ਬੱਚਿਆਂ ਦੇ ਦੰਦਾਂ ਦੀ ਜਾਂਚ ਲਈ ਮੁਫ਼ਤ ਜਾਂਚ ਕੈਂਪ ਲਾਇਆ ਗਿਆ | ਕੈਂਪ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਮੈਡੀਕਲ ਅਫ਼ਸਰ ਡਾਕਟਰ ਯਤੀਨ ਜੈਨ ਪਹੁੰਚੇ | ਇਸ ਮੌਕੇ ਡਾਕਟਰ ਮਹਿਕ ਜੈਨ ਅਤੇ ਯਤੀਨ ਜੈਨ ਵਲੋਂ 450 ਬੱਚਿਆਂ ਦੇ ਦੰਦਾ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੰਦਾਂ ਦੀ ਸਫ਼ਾਈ ਅਤੇ ਸੰਭਾਲ ਸੰਬੰਧੀ ਜਾਣੂ ਕਰਵਾਇਆ ਗਿਆ | ਡਾਕਟਰ ਯਤਿਨ ਜੈਨ ਅਤੇ ਮਹਿਕ ਜੈਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੰਦਾਂ ਦੀ ਸਹੀ ਸਾਂਭ ਲਈ ਰੋਜ਼ਾਨਾ ਦੋ ਬਾਰ ਬਰੁਸ਼ ਕਰਨਾ ਅਤੇ ਸਮੇਂ ਸਮੇਂ ਦੌਰਾਨ ਦੰਦਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਿਹਤਮੰਦ ਦੰਦਾਂ ਨਾਲ ਹੀ ਅਸੀਂ ਸਿਹਤਮੰਦ ਜੀਵਨ ਦਾ ਅਨੰਦ ਲੈ ਸਕਦੇ ਹਾਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀ ਪ੍ਰੇਮ ਸਿੰਘ ਖੇਮਟਾ ਨੇ ਕਿਹਾ ਕਿ ਡਾਕਟਰ ਯਤੀਨ ਜੈਨ ਸਾਡੇ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਹਨ ਜੋ ਕਿ ਅੱਜ ਡਾਕਟਰ ਦੇ ਰੂਪ ਵਿਚ ਸਮਾਜ ਦੀ ਸੇਵਾ ਕਰਕੇ ਸਕੂਲ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ | ਉਨ੍ਹਾਂ ਡਾਕਟਰ ਯਤੀਨ ਜੈਨ ਤੇ ਡਾਕਟਰ ਮਹਿਕ ਜੈਨ ਦਾ ਬਹੁਤ ਧੰਨਵਾਦ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਹੋਦਿਆ ਵਾਦ-ਵਿਵਾਦ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਅਥਲੈਟਿਕ ਮੀਟ ਸਾਨੋ ਸ਼ੌਕਤ ਨਾਲ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।