27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੇਨ ਡਿਸਪੋਜ਼ਲ ਚੈਂਬਰ ਦੀਆਂ ਤਿੰਨ ਮੋਟਰਾਂ ਖ਼ਰਾਬ ਹੋਣ ਕਾਰਣ ਸ਼ਹਿਰ ਵਿਚ ਥਾਂ-ਥਾਂ ਸੀਵਰੇਜ ਹੋ ਰਿਹਾ ਹੈ ਓਵਰ ਫਲੋਅ

ਅਜੀਤ ਡੈਸਕ 25-09-2025
ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ) - ਰਿਆਸਤੀ ਸ਼ਹਿਰ ਸੰਗਰੂਰ ਦੇ ਸੀਵਰੇਜ ਨਿਕਾਸ ਦਾ ਪ੍ਰਬੰਧ ਪਿਛਲੇ ਕਾਫ਼ੀ ਸਮੇਂ ਤੋਂ ਐਨਾ ਜ਼ਿਆਦਾ ਵਿਗੜ ਗਿਆ ਹੈ ਕਿ ਹਰ ਸ਼ਹਿਰ ਵਾਸੀ ਇਸ ਤੋਂ ਪ੍ਰੇਸ਼ਾਨ ਹੈ | ਅੱਜ ਸ਼ਹਿਰੋਂ ਬਾਹਰ ਸੁਨਾਮ ਰੋਡ 'ਤੇ ਮੇਨ ਡਿਸਪੋਜ਼ਲ ਚੈਂਬਰ 'ਤੇ ਜਾ ਕੇ ਅਸਲ ਸਥਿਤੀ ਨੂੰ ਜਾਣਨਾ ਚਾਹਿਆ ਤਾਂ ਉਥੇ ਡਿਊਟੀ ਦੇ ਰਹੇ ਕਰਮਚਾਰੀ ਨੇ ਦੱਸਿਆ ਕਿ ਇਸ ਚੈਂਬਰ ਵਿਚ ਚਾਰ ਮੋਟਰਾਂ ਲੱਗੀਆਂ ਹੋਈਆ ਹਨ ਜੋ ਇਸ ਚੈਂਬਰ ਵਿਚ ਪਹੁੰਚਦੇ ਸ਼ਹਿਰ ਦੇ ਸੀਵਰੇਜ ਨਿਕਾਸ ਨੂੰ ਚੁੱਕ ਕੇ ਗੰਦੇ ਨਾਲੇ ਵਿਚ ਸੁੱਟਦੀਆਂ ਹਨ | ਇਨ੍ਹਾਂ ਵਿਚੋਂ ਦੋ ਮੋਟਰਾਂ 60 ਅਤੇ 30 ਹਾਰਸ ਪਾਵਰ ਦੀਆਂ ਤਕਰੀਬਨ ਇੱਕ ਸਾਲ ਤੋਂ ਖ਼ਰਾਬ ਹਨ ਜਿਨ੍ਹਾਂ ਨੂੰ ਨਗਰ ਕੌਂਸਲ ਵਾਲੇ ਖੋਲ੍ਹ ਕੇ ਤਾਂ ਲੈ ਗਏ ਸਨ ਪਰ ਮੁੜ ਕੇ ਕੋਈ ਲਾ ਕੇ ਨਹੀਂ ਗਿਆ | ਰਹਿੰਦੀਆਂ ਦੋ ਮੋਟਰਾਂ ਵਿਚ ਇੱਕ 60 ਹਾਰਸ ਪਾਵਰ ਦੀ ਪਿਛਲੇ ਤਿੰਨ ਦਿਨਾਂ ਤੋਂ ਖ਼ਰਾਬ ਹੈ | ਜੋ ਇੱਕ ਬਚੀ ਹੈ, ਉਹ ਵੀ ਘੱਟ ਕੰਮ ਹੀ ਕਰ ਰਹੀ ਹੈ | ਅਜਿਹੀ ਸਥਿਤੀ ਵਿਚ ਇੱਥੇ ਬਣਿਆ 30 ਫੁੱਟ ਡੂੰਘਾ ਵਿਸ਼ਾਲ ਚੈਂਬਰ ਸੀਵਰੇਜ ਨਾਲ ਪੂਰਾ ਭਰਿਆ ਪਿਆ ਹੈ ਅਤੇ ਸ਼ਹਿਰ ਦੀਆਂ ਸੀਵਰੇਜ ਨਿਕਾਸੀ ਲਾਈਨਾਂ ਬਲੋਕ ਹੋ ਗਈਆਂ ਹਨ | ਸ਼ਹਿਰ ਵਿਚ ਥਾਂ-ਥਾਂ ਸੀਵਰੇਜ ਓਵਰ ਫਲੋਅ ਹੋਇਆ ਪਿਆ ਹੈ ਅਤੇ ਬਦਬੂ ਫੈਲ ਰਹੀ ਹੈ |
ਸਮਾਜ ਚਿੰਤਕਾਂ ਨੇ ਲਿਆ ਨੋਟਿਸ, ਦੱਸਿਆ ਅਤਿ ਗੰਭੀਰ:- ਸੀਵਰੇਜ ਨਿਕਾਸੀ ਦੀ ਇਸ ਗੰਭੀਰ ਸਥਿਤੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਇੰਟਿਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ, ਐਂਡ ਸੁਰਜੀਤ ਸਿੰਘ ਗਰੇਵਾਲ, ਐਂਡ ਲਲਿਤ ਕੁਮਾਰ ਗਰਗ, ਭਾਜਪਾ ਆਗੂ ਸੁਨੀਲ ਗੋਇਲ ਡਿੰਪਲ ਨੇ ਕਿਹਾ ਕਿ ਲਾਗਲੇ ਸ਼ਹਿਰ ਸੁਨਾਮ ਵਿਖੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਪਰ ਸਥਾਨਕ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਨਹੀ ਲਿਆ | ਸ਼ਹਿਰ ਦੀ ਨਗਰ ਕੌਂਸਲ ਵਿਚ ਚੱਲ ਰਹੇ ਕਾਟੋ ਕਲੇਸ਼ ਕਾਰਣ ਸ਼ਹਿਰ ਵਾਸੀ ਪਿਸੇ ਜਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਜ਼ਿਲੇ੍ਹ ਦੇ ਉੱਚ ਅਧਿਕਾਰੀ, ਸਿਹਤ ਵਿਭਾਗ ਨਗਰ ਕੌਂਸਲ ਅਤੇ ਸੱਤਾਧਾਰੀ ਆਗੂ ਇਸ ਮਾਮਲੇ ਸਬੰਧੀ ਫ਼ੌਰੀ ਕਾਰਵਾਈ ਕਰਨ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਦਿਲ ਖ਼ੋਲ੍ਹ ਕੇ ਮਦਦ ਕਰਕੇ ਸੁਖਬੀਰ ਬਾਦਲ ਨੇ ਪੰਜਾਬੀਆਂ ਦਾ ਦਿਲ ਜਿੱਤਿਆ - ਸਲਾਰ <br/> ਅਗਲੀ ਖ਼ਬਰ ਡੀ. ਸੀ. ਵਿਰਾਜ ਐਸ. ਤਿੜਕੇ ਅਤੇ ਐਸ. ਐਸ. ਪੀ. ਗਗਨ ਅਜੀਤ ਸਿੰਘ ਵੱਲੋਂ ਹੌਟਸਪੌਟ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।