04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜੀ. ਐਸ. ਟੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ

ਅਜੀਤ ਡੈਸਕ 03-09-2025
ਅਹਿਮਦਗੜ੍ਹ, 2 ਸਤੰਬਰ (ਰਣਧੀਰ ਸਿੰਘ ਮਹੌਲੀ) - ਜੈਨ ਸਮਾਧ ਅਹਿਮਦਗੜ੍ਹ ਵਿਖੇ ਕਰਿਆਨੇ, ਜਨਰਲ ਸਟੋਰ, ਰੈਡੀਮੇਡ, ਰੰਗ ਅਤੇ ਹਾਰਡਵੇਅਰ, ਪਲਾਈਵੁੱਡ, ਜਿਊਲਰਜ਼, ਸੈਨੇਟਰੀ, ਬਿਲਡਿੰਗ ਮਟੀਰੀਅਲ, ਕਨਫੈਕਸ਼ਨਰੀ, ਮੈਡੀਕਲ, ਕੱਪੜਾ, ਲੋਹਾ ਆਦਿ ਨਾਲ ਸਬੰਧਤ ਵਪਾਰੀਆਂ ਦੀਆ ਐਸੋਸੀਏਸ਼ਨਾਂ, ਜ਼ਿਲ੍ਹਾ ਮਲੇਰਕੋਟਲਾ ਵਿਚ ਆਉਣ ਵਾਲੇ ਅਹਿਮਦਗੜ੍ਹ ਸ਼ਹਿਰ ਦੇ ਸਾਰੇ ਵਪਾਰੀਆਂ ਨਾਲ ਈ.ਟੀ.ਓ ਪੰਕਜ ਗੋਇਲ, ਇੰਸਪੈਕਟਰ ਮੈਡਮ ਜੋਤੀ ਸ਼ਰਮਾ ਨੇ ਮੀਟਿੰਗ ਕੀਤੀ | ਉਨ੍ਹਾਂ ਨੇ ਆਮਦਨ ਟੈਕਸ ਰਿਟਰਨ ਭਰਨ ਵਾਲੇ ਅਤੇ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਨ ਵਾਲੇ ਸਾਰੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਲਗਾਏ ਗਏ ਪੰਜਾਬ ਵਿਕਾਸ ਟੈਕਸ ਲਈ ਰਜਿਸਟਰਡ ਹੋਣ ਲਈ ਕਿਹਾ ਜੋ ਕਿ 200 ਰੁਪਏ ਪ੍ਰਤੀ ਮਹੀਨਾ ਹੈ, ਅਗਰ ਉਹ ਭੁਗਤਾਨ ਨਹੀਂ ਕਰਦੇ ਹਨ ਤਾਂ ਰੋਜ਼ਾਨਾ ਦੇ ਆਧਾਰ 'ਤੇ ਜੁਰਮਾਨਾ ਲਗਾਉਣ ਦਾ ਵੀ ਪ੍ਰਬੰਧ ਹੈ | ਮੀਟਿੰਗ ਦੌਰਾਨ ਅਹਿਮਦਗੜ੍ਹ ਪ੍ਰਚੂਨ ਅਤੇ ਥੋਕ ਕਰਿਆਨੇ ਦੇ ਪ੍ਰਧਾਨ ਪ੍ਰਮੋਦ ਗੁਪਤਾ ਨੇ ਦੁਕਾਨਦਾਰਾਂ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਪੂਰੀ ਵਿਸਥਾਰ ਨਾਲ ਈ.ਟੀ.ਓ ਟੂ ਪੰਕਜ ਗੋਇਲ ਦੇ ਸਨਮੁੱਖ ਰੱਖਿਆ ਗਿਆ | ਜੀ.ਐਸ.ਟੀ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਪ੍ਰੇਰਿਤ ਕੀਤਾ ਕਿ ਨਿਯਮਾਂ ਅਨੁਸਾਰ ਹਰ ਦੁਕਾਨਦਾਰ ਲਈ ਬਿੱਲ ਜਾਰੀ ਕਰਨਾ ਜ਼ਰੂਰੀ ਹੈ | ਦੁਕਾਨਦਾਰਾਂ ਦੀਆ ਦਰਪੇਸ਼ ਸਮੱਸਿਆਵਾਂ ਬਾਰੇ ਵੀ ਸੁਣਿਆ ਅਤੇ ਸਹੀ ਜਵਾਬ ਦੇ ਕੇ ਹੱਲ ਕੀਤਾ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਟੈਕਸ ਅਦਾ ਕਰਨ ਲਈ ਪ੍ਰੇਰਿਤ ਕੀਤਾ ਅਤੇ *ਸਾਰੀਆਂ ਐਸੋਸੀਏਸ਼ਨਾਂ ਦੇ ਮੁਖੀਆਂ ਨੇ ਭਰੋਸਾ ਦਿੱਤਾ ਕਿ ਸਾਰੇ ਮੈਂਬਰਾਂ ਨੂੰ ਟੈਕਸ ਅਦਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ | ਇਸ ਮੌਕੇ ਤੇ ਐਡਵੋਕੇਟ ਕਲਿਆਣ ਗਰਗ, ਐਡਵੋਕੇਟ ਕਾਲੜਾ, ਟੋਨੀ, ਰਾਜੇਸ਼ ਸਿੰਗਲਾ ਰਾਜੂ, ਨਰਿੰਦਰ ਟਿੰਕਾ, ਮੋਹਿਤ ਗੁਪਤਾ ਮੋਜੀ, ਅਸ਼ੋਕ ਡੱਬੀ, ਸੁਰਿੰਦਰ ਕੁਰੜ, ਬਲਦੇਵ ਕਿ੍ਸ਼ਨ ਗੋਇਲ, ਪਵਨ ਵਰਮਾ, ਮੋਹਿਤ ਗੁਪਤਾ, ਦੀਪਕ ਸੋਨੂੰ, ਗਾਂਧੀ, ਪੰਕਜ, ਅਸ਼ੋਕ ਵਰਮਾ, ਸੁਭਾਸ਼ ਕੁਮਾਰ, ਧਰਮਵੀਰ, ਸੋਨੂੰ ਢੰਡ, ਹਨੀ ਗੁਪਤਾ ਮੌਜੂਦ ਸਨ |
ਪਿਛਲੀ ਖ਼ਬਰ 3.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਜਾ ਰਹੀ ਗਊਸ਼ਾਲਾ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖ਼ਾਹਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।