04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

3.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਜਾ ਰਹੀ ਗਊਸ਼ਾਲਾ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ

ਅਜੀਤ ਡੈਸਕ 03-09-2025
ਧੂਰੀ, 2 ਸਤੰਬਰ (ਲਖਵੀਰ ਸਿੰਘ ਧਾਂਦਰਾ, ਸੁਖਵੰਤ ਸਿੰਘ ਭੁੱਲਰ) - ਗਊਸ਼ਾਲਾ ਚੈਰੀਟੇਬਲ ਟਰੱਸਟ ਧੂਰੀ ਵਲੋਂ ਸੰਚਾਲਤ ਸ਼ਹਿਰ ਦੇ ਅੰਦਰ ਸਥਿਤ ਗਊਸ਼ਾਲਾ ਦੀ ਕਾਇਆ ਪਲਟ ਕਰਨ ਖਾਤਰ ਇਲਾਕੇ ਦੀ ਪ੍ਰਸਿੱਧ ਉਦਯੋਗਿਕ ਇਕਾਈ ਕੇ.ਆਰ.ਬੀ.ਐਲ, ਭਸੌੜ ਦੇ ਸਹਿਯੋਗ ਨਾਲ ਇਸ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਕੇ.ਆਰ.ਬੀ.ਐਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਅਨਿਲ ਮਿੱਤਲ ਅਤੇ ਜੁਆਇੰਟ ਐਮ.ਡੀ ਅਨੂਪ ਮਿੱਤਲ ਮੁੱਖ ਮਹਿਮਾਨ ਵਜੋਂ ਅਤੇ ਡਾਇਰੈਕਟਰ ਮਹੇਸ਼ ਜੈਨ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ | ਸਮਾਗਮ ਦੀ ਸ਼ੁਰੂਆਤ ਗਊਸ਼ਾਲਾ ਟਰੱਸਟ ਦੇ ਚੇਅਰਮੈਨ ਐਡਵੋਕੇਟ ਬਿਰਜ ਭੂਸ਼ਣ ਬਾਂਸਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ | ਇਸ ਤੋਂ ਉਪਰੰਤ ਟਰੱਸਟ ਦੇ ਜਨਰਲ ਸਕੱਤਰ ਨਰੇਸ਼ ਕੁਮਾਰ ਮੰਗੀ ਨੇ ਟਰੱਸਟ ਵਲੋਂ ਚਲਾਈਆਂ ਜਾ ਰਹੀਆਂ ਤਿੰਨੋਂ ਗਊਸ਼ਾਲਾ ਸਬੰਧੀ ਮਹਿਮਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ | ਇਸ ਤੋਂ ਪਹਿਲਾਂ ਰਾਈਸੀਲਾ ਗਰੁੱਪ ਆਫ਼ ਕੰਪਨੀਜ਼ ਦੇ ਡਾਇਰੈਕਟਰ ਪੁਰਸ਼ੋਤਮ ਗਰਗ ਕਾਲਾ, ਅਰਪਣ ਫੂਡਜ਼ ਦੇ ਡਾਇਰੈਕਟਰ ਰਮੇਸ਼ ਗੋਇਲ ਅਤੇ ਰਵੀ ਕਾਂਸਲ ਸਮੇਤ ਗਊਸ਼ਾਲਾ ਟਰੱਸਟ ਦੇ ਪ੍ਰਧਾਨ ਸੰਜੇ ਸਿੰਗਲਾ ਦੀ ਅਗਵਾਈ ਹੇਠ ਸਮੂਹ ਟਰੱਸਟ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਗਿਆ | ਇਸ ਮੌਕੇ ਕੇ.ਆਰ.ਬੀ.ਐਲ ਦੇ ਸੀ.ਐਮ.ਡੀ ਅਨਿਲ ਮਿੱਤਲ, ਜੁਆਇੰਟ ਐਮ.ਡੀ ਅਨੂਪ ਮਿੱਤਲ ਵਲੋਂ ਵਿਧੀ ਪੂਰਵਕ ਪੂਜਾ ਕਰਵਾਈ ਗਈ ਅਤੇ ਪੂਜਾ ਤੋਂ ਉਪਰੰਤ ਨਵੀਨੀਕਰਨ ਦਾ ਨੀਂਹ ਪੱਥਰ ਵੀ ਇਨ੍ਹਾਂ ਵਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ | ਸਮਾਗਮ ਦੇ ਆਖੀਰ 'ਚ ਟਰੱਸਟ ਦੇ ਪ੍ਰਧਾਨ ਸੰਜੇ ਸਿੰਗਲਾ ਨੇ ਆਏ ਹੋਏ ਸਮੂਹ ਮਹਿਮਾਨਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਸੰਤ ਕੁਮਾਰ ਵਿੱਤ ਸਕੱਤਰ, ਜਤਿੰਦਰ ਸਿੰਘ ਸੋਨੀ ਮੰਡੇਰ, ਪ੍ਰਵੀਨ ਗਰਗ, ਰਾਮਨਾਥ ਸਿੰਗਲਾ, ਵਿਨੋਦ ਗਰਗ, ਭੂਸ਼ਣ ਗਰਗ, ਸੁਭਾਸ਼ ਕੁਮਾਰ, ਰੋਮੀ ਸਿੰਗਲਾ, ਸ਼ਸ਼ੀ ਭੂਸ਼ਣ ਬਾਂਸਲ, ਰਜਨੀਸ਼ ਗਰਗ ਰਾਜੂ, ਰਵਿਸ਼ ਸਿੰਗਲਾ ਹੈਪੀ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਸੰਤ ਲੌਂਗੋਵਾਲ ਇੰਸਟੀਚਿਊਟ 'ਚ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਜੀ. ਐਸ. ਟੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।