ਮੋਗਾ, 9 ਦਸੰਬਰ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸਾਬਕਾ ਪਿ੍ੰਸੀਪਲ ਸਵ: ਗੁਰਚਰਨ ਸਿੰਘ ਗਿੱਲ ਦੀ ਯਾਦ ਵਿਚ ਐਥਲੈਟਿਕਸ ਮੀਟ ਸਕੂਲ ਪਿ੍ੰਸੀਪਲ ਕੁਲਵੰਤ ਸਿੰਘ ਕਲਸੀ ਦੀ ਅਗਵਾਈ ਹੇਠ ਕਰਵਾਈ | ਜਿਸ ਵਿਚ ਉਨ੍ਹਾਂ ਦੱਸਿਆ ਕਿ ਨਾਮਵਰ ਐਥਲੀਟ ਸਾਬਕਾ ਪਿ੍ੰਸੀਪਲ ਗੁਰਚਰਨ ਸਿੰਘ ਗਿੱਲ ਨੇ ਸਕੂਲ ਵਿੱਚ 18 ਸਾਲ ਸੇਵਾਵਾਂ ਨਿਭਾਈਆਂ ਸਨ | ਇਸ ਖੇਡ ਕੁੱਦ ਮੁਕਾਬਲਿਆਂ ਦਾ ਉਦਘਾਟਨ ਡਾ. ਗੋਬਿੰਦ ਸਿੰਘ ਡਾਇਰੈਕਟਰ ਸੰਤ ਦਰਬਾਰਾ ਸਿੰਘ ਸੰਸਥਾਵਾਂ ਲੋਪੋ ਨੇ ਕੀਤਾ | ਇਸ ਮੌਕੇ ਸਾਬਕਾ ਪਿ੍ੰਸੀਪਲ ਗੁਰਚਰਨ ਸਿੰਘ ਗਿੱਲ ਦੀ ਤਸਵੀਰ ਤੇ ਫੁੱਲ ਮਲਾਵਾਂ ਉਨ੍ਹਾਂ ਦੀ ਪਤਨੀ ਗੁਰਮੇਲ ਕੌਰ ਗਿੱਲ, ਪੁੱਤਰ ਸ਼ਿਵਚਰਨ ਸਿੰਘ ਗਿੱਲ, ਕੀਰਤ ਗਿੱਲ, ਡਾ. ਗੋਬਿੰਦ ਸਿੰਘ ਨੇ ਭੇਂਟ ਕੀਤੀਆਂ | ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਵਿੱਦਿਆ ਸਕੱਤਰ ਸੁਖਮੰਦਰ ਸਿੰਘ ਵੱਲੋਂ ਵਿੱਦਿਅਕ ਅਦਾਰਿਆਂ ਵਿੱਚ ਕੀਤੇ ਜਾ ਰਹੇ ਖੇਡਾਂ ਅਤੇ ਅਕਾਦਮਿਕ ਕਾਰਜਾਂ ਦੀ ਸ਼ਲਾਘਾ ਕੀਤੀ ਗਈ | ਇਸ ਅਥਲੈਟਿਕਸ ਮੀਟ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ | ਅਥਲੈਟਿਕਸ ਮੀਟ ਦੀ ਸਮਾਪਤੀ ਸਮਾਰੋਹ 'ਤੇ ਮੁੱਖ ਮਹਿਮਾਨ ਸ਼੍ਰੀਮਤੀ ਗੁਰਮੇਲ ਕੌਰ ਪਤਨੀ ਸਵਰਗਵਾਸੀ ਗੁਰਚਰਨ ਸਿੰਘ ਗਿੱਲ ਸਾਬਕਾ ਪਿ੍ੰਸੀਪਲ ਅਤੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਸ਼ਿਵਚਰਨ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਵਧਾਈ ਦਿੱਤੀ | ਇਸ ਸਮੇਂ ਉਨ੍ਹਾਂ ਦੇ ਨਾਲ ਡਾ. ਅਜੀਤਪਾਲ ਸਿੰਘ ਕੋਆਰਡੀਨੇਟਰ, ਕੰਵਰਪਾਲ ਸਿੰਘ, ਡਾ.ਗੁਰਮੇਲ ਸਿੰਘ ਔਲਖ, ਪਿ੍ੰਸੀਪਲ ਕੁਲਵੰਤ ਸਿੰਘ ਕਲਸੀ ਸਮੇਤ ਸਕੂਲ ਸਟਾਫ ਹਾਜ਼ਰ ਸਨ |