20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸੁਖਦੇਵ ਸਿੰਘ ਸੰਧੂ ਦੀ ਅੰਤਿਮ ਅਰਦਾਸ ਮੌਕੇ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਵਲੋਂ ਸ਼ਰਧਾਂਜਲੀ ਭੇਟ

ਅਜੀਤ ਡੈਸਕ 10-12-2025
ਨੱਥੂਵਾਲਾ ਗਰਬੀ/ ਬਾਘਾ ਪੁਰਾਣਾ, 9 ਦਸੰਬਰ (ਨਵਦੀਪ ਸਿੰਘ, ਟਿੰਕੂ ਕਾਠਪਾਲ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਪਿਤਾ ਸਵ: ਸੁਖਦੇਵ ਸਿੰਘ ਸੰਧੂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਾਹਲਾ ਕਲਾਂ ਵਿਖੇ ਹੋਈ | ਇਸ ਸਮੇਂ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਆਏ ਭਾਈ ਗੁਰਮੇਲ ਸਿੰਘ ਜੀ ਦੇ ਕੀਰਤਨੀ ਜਥੇ ਵਲੋਂ ਕੀਰਤਨ ਦੀ ਸੇਵਾ ਨਿਭਾਈ ਗਈ ਤੇ ਕੀਰਤਨ ਕੀਤਾ ਗਿਆ | ਅੰਤਿਮ ਅਰਦਾਸ ਸਮੇਂ ਜਥੇਦਾਰ ਮਾਹਲਾ ਦੇ ਪਰਿਵਾਰਕ ਮੈਂਬਰ, ਸਾਕ ਸਬੰਧੀ ਤੇ ਰਿਸ਼ਤੇਦਾਰ ਵੀ ਹਾਜ਼ਰ ਸਨ | ਇਸ ਸਮੇਂ ਵੱਖ-ਵੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸੁਖਦੇਵ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਐਸ.ਜੀ.ਪੀ.ਸੀ., ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਮੋਗਾ, ਨਿਹਾਲ ਸਿੰਘ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਰਾਜਵਿੰਦਰ ਸਿੰਘ ਧਰਮਕੋਟ ਨੇ ਸਵ: ਸੁਖਦੇਵ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਸਮੇਂ ਸਟੇਜ ਦੀ ਕਾਰਵਾਈ ਰਾਜਵੰਤ ਸਿੰਘ ਮਾਹਲਾ ਵਲੋਂ ਨਿਭਾਈ ਗਈ | ਇਸ ਸਮੇਂ ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਬਾਲ ਕਿ੍ਸ਼ਨ ਬਾਲੀ, ਜੋਗਿੰਦਰ ਸਿੰਘ ਸਾਬਕਾ ਐਸ.ਪੀ., ਹਰਮੇਲ ਸਿੰਘ ਮੌੜ, ਰਜਿੰਦਰਪਾਲ ਸਿੰਘ ਥਰਾਜ, ਤਰਸੇਮ ਸਿੰਘ ਰੱਤੀਆਂ, ਐਡਵੋਕੇਟ ਹਰਿੰਦਰ ਸਿੰਘ ਬਰਾੜ, ਹਰਜੋਤ ਸਿੰਘ ਡੇਮਰੂ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਹਰਚਰਨ ਸਿੰਘ ਸਰਪੰਚ ਲੰਗੇਆਣਾ, ਨੀਲਾ ਸਿੰਘ ਨੱਥੂਵਾਲਾ ਗਰਬੀ, ਜਗਰੂਪ ਸਿੰਘ ਲੰਗੇਆਣਾ, ਰਜਿੰਦਰ ਸਿੰਘ ਡੱਲਾ, ਪਰਮਜੀਤ ਸਿੰਘ ਡਾਲਾ, ਗੁਰਜੰਟ ਸਿੰਘ ਭੁੱਟੋ ਰੋਡੇ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਬਲਤੇਜ ਸਿੰਘ ਲੰਗੇਆਣਾ, ਜਿੰਮੀ ਸਰਪੰਚ ਗੱਜਣ ਵਾਲਾ, ਅਕਾਲੀ ਆਗੂ ਗੁਰਪ੍ਰੀਤ ਸਿੰਘ ਹਰੀਏ ਵਾਲਾ, ਪ੍ਰੇਮ ਚੰਦ ਐਮ.ਸੀ., ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਨੰਬਰਦਾਰ ਸੂਬਾ ਸਿੰਘ ਬੁੱਧ ਸਿੰਘ ਵਾਲਾ, ਇੰਦਰਜੀਤ ਸਿੰਘ ਲੰਡੇ ਯੂਥ ਆਗੂ, ਹਰਜੀਤ ਸਿੰਘ ਗਿੱਲ, ਕਾਕਾ ਬਰਾੜ ਬਾਘਾ ਪੁਰਾਣਾ, ਨਰਿੰਦਰ ਕੌਰ ਰਣੀਆਂ, ਜਤਿੰਦਰ ਸਿੰਘ ਬਿੱਟੂ ਚੰਨੂਵਾਲਾ, ਭੁਪਿੰਦਰ ਸਿੰਘ ਦੌਲਤਪੁਰਾ, ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ, ਜੋਧਾ ਸਿੰਘ ਬਰਾੜ, ਕਾਕਾ ਸਿੰਘ ਆਲਮਵਾਲਾ, ਜਰਨੈਲ ਸਿੰਘ ਸਰਪੰਚ ਮਾਹਲਾ, ਅਮਰ ਸਿੰਘ, ਸੁਖਦੀਪ ਸਿੰਘ ਰੋਡੇ, ਵਿਨੋਦ ਬਾਂਸਲ, ਆਤਮਾ ਸਿੰਘ ਬਰਾੜ ਬਾਘਾ ਪੁਰਾਣਾ, ਬੀ.ਕੇ.ਯੂ. ਖੋਸਾ ਦੇ ਆਗੂ ਸੁਖਦਰਸ਼ਨ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ, ਸਰਪੰਚ ਜਰਨੈਲ ਸਿੰਘ ਮਾਹਲਾ, ਹਰਮਿੰਦਰਪਾਲ ਸਿੰਘ ਗਿੱਲ, ਬਲਜੀਤ ਸਿੰਘ ਏ.ਐਸ.ਐਸ. ਪੰਜਾਬ ਪੁਲਿਸ, ਮੇਜਰ ਸਿੰਘ ਪੰਜਗਰਾਈਾ ਖ਼ੁਰਦ, ਦਰਸ਼ਨ ਸਿੰਘ, ਇਕੱਤਰ ਸਿੰਘ ਥਰਾਜ, ਸੁਖਦੀਪ ਸਿੰਘ ਰੋਡੇ, ਪਾਲਾ ਸਿੰਘ ਆਦਿ ਨੇ ਹਾਜ਼ਰੀ ਲਵਾਈ | ਸ਼ਰਧਾਂਜਲੀ ਸਮਾਗਮ ਦੇ ਅਖੀਰ 'ਚ ਨਿਧੜਕ ਸਿੰਘ ਬਰਾੜ ਨੇ ਪਰਿਵਾਰ ਵਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਮੋਗਾ ਦੇ ਬੱਸ ਸਟੈਂਡ ਵਾਲੇ ਮੇਨ ਚੌਕ 'ਚ ਬੱਸਾਂ ਖੜ੍ਹੀਆਂ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ-ਟਰੈਫ਼ਿਕ ਇੰ... ਅਗਲੀ ਖ਼ਬਰ ਪਿ੍ੰਸੀਪਲ ਗੁਰਚਰਨ ਸਿੰਘ ਗਿੱਲ ਦੀ ਯਾਦ ਵਿਚ ਖੇਡ ਕੁੱਦ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।