ਸਮਾਲਸਰ, 9 ਦਸੰਬਰ (ਗੁਰਜੰਟ ਕਲਸੀ ਲੰਡੇ)-ਸਮਾਲਸਰ ਤੋਂ ਮਲ ਕੇ ਨੂੰ ਜਾਂਦੀ ਸੜਕ ਦੀਆਂ ਬਰਮਾ ਨੂੰ ਮਜ਼ਬੂਤ ਕਰਨ ਲਈ ਇਸ ਸੜਕ ਦੇ ਨਾਲ-ਨਾਲ ਲੱਗਦੇ ਕਿਸਾਨਾਂ ਨੇ ਇਕੱਠੇ ਹੋ ਕੇ ਮਿੱਟੀ ਲਾਈ | ਸੜਕ ਨਾਲ ਨਾਲ ਲੱਗਦੇ ਕਿਸਾਨਾਂ ਨੇ ਵਿੱਤੀ ਮਦਦ ਵੀ ਕੀਤੀ | ਮਿਟੀ ਪਾ ਰਹੇ ਲੋਕਾਂ ਨੇ ਦੱਸਿਆ ਕਿ ਇਹ ਸੜਕ ਹੁਣੇ ਹੀ ਪੰਜਾਬ ਸਰਕਾਰ ਵਲੋਂ ਮੁਰੰਮਤ ਕਰਕੇ ਸਾਰੀ ਸੜਕ 'ਤੇ ਪ੍ਰੀਮਿਕਸ ਪਵਾਇਆ ਗਿਆ ਸੀ | ਮਿੱਟੀ ਪਾ ਰਹੇ ਲੋਕਾਂ ਨੇ ਦੱਸਿਆ ਕਿ ਉਹ ਹਰ ਸਾਲ ਇਹ ਸੜਕ ਦੇ ਨਾਲ ਨਾਲ ਮਿੱਟੀ ਪਾ ਕੇ ਬਰਮਾ ਨੂੰ ਮਜ਼ਬੂਤ ਕਰਦੇ ਹਨ ਤਾਂ ਕਿ ਸੜਕ ਦੀ ਸੁਰੱਖਿਆ ਬਣੀ ਰਹੇ | ਪਿੰਡ ਵਾਸੀਆਂ ਵਲੋਂ ਸੜਕ ਦੇ ਨਾਲ-ਨਾਲ ਫੁੱਲਦਾਰ, ਫਲਦਾਰ ਤੇ ਛਾਂਦਾਰ ਬੂਟੇ ਵੀ ਲਗਾਏ ਗਏ ਹਨ ਜਿਨ੍ਹਾਂ ਦੀ ਉਹ ਸਾਂਭ ਸੰਭਾਲ ਕਰਦੇ ਹਨ | ਭਾਰੀ ਬਾਰਸ਼ਾਂ ਕਾਰਨ ਇਹ ਸੜਕ ਵੀ ਨੁਕਸਾਨੀ ਗਈ ਸੀ ਪਰ ਹੁਣ ਇਹ ਨਵੀਂ ਬਣ ਗਈ ਹੈ ਤੇ ਇਸ ਦੀ ਸੁਰੱਖਿਆ ਕਰਨਾ ਉਨ੍ਹਾਂ ਦਾ ਫ਼ਰਜ਼ ਹੈ |