20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਅਧਿਆਪਕ ਭੁਪਿੰਦਰਜੀਤ ਸਿੰਘ ਸੋਨੂੰ ਬਠਲਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਅਜੀਤ ਡੈਸਕ 10-12-2025
ਗੁਰਚਰਨ ਸਿੰਘ ਬਠਲਾ ਨੂੰ ਵੱਡੀ ਗਿਣਤੀ ਲੋਕਾਂ ਵਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਮੋਗਾ, 9 ਦਸੰਬਰ (ਅਸ਼ੋਕ ਬਾਂਸਲ)-ਅਧਿਆਪਕ ਭੁਪਿੰਦਰਜੀਤ ਸਿੰਘ ਸੋਨੂੰ ਬਠਲਾ ਦੇ ਪੂਜਨੀਕ ਪਿਤਾ, ਮਨਜੀਤ ਕੌਰ ਦੇ ਪਤੀ, ਗੁਰਪ੍ਰੀਤ ਕੌਰ ਸੁਪਰਡੈਂਟ ਨਗਰ ਕੌਂਸਲ ਦੇ ਸਹੁਰਾ ਸਾਹਿਬ, ਸੁਰਲੀਨ ਕੌਰ ਕੈਨੇਡਾ ਤੇ ਤਨਵੀਰ ਸਿੰਘ ਲਵਸ਼ ਕੈਨੇਡਾ ਦੇ ਦਾਦਾ ਜੀ ਉੱਘੀ ਧਾਰਮਿਕ ਸ਼ਖ਼ਸੀਅਤ ਗੁਰਚਰਨ ਸਿੰਘ ਬਠਲਾ ਜੋ ਕਿ ਬੀਤੀ ਰਾਤ ਲੰਬੀ ਬਿਮਾਰੀ ਪਿੱਛੋਂ ਸਦੀਂਵੀ ਵਿਛੋੜਾ ਦੇ ਗਏ ਸਨ, ਉਹ 75 ਵਰਿ੍ਹਆਂ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਦੁਗਰੀ ਫੇਜ਼-2 ਨੇੜੇ ਜੈਨ ਮੰਦਰ ਲੁਧਿਆਣਾ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਭੁਪਿੰਦਰਜੀਤ ਸਿੰਘ ਨੇ ਦਿਖਾਈ | ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਬਠਲਾ ਮੋਗਾ ਉਪ ਦਫ਼ਤਰ 'ਅਜੀਤ' ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ (ਸਾਲਾ ਸਾਹਿਬ) ਸਨ | ਇਸ ਦੁੱਖ ਦੀ ਘੜੀ ਵਿਚ ਬਠਲਾ ਪਰਿਵਾਰ ਨਾਲ ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਦੁੱਖ ਸਾਂਝਾ ਕੀਤਾ, ਉੱਥੇ ਉਨ੍ਹਾਂ ਗੁਰਚਰਨ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਦੁੱਖ ਸਾਂਝਾ ਕਰਨ ਵਾਲਿਆਂ ਤੇ ਅੰਤਿਮ ਵਿਦਾਇਗੀ ਦੇਣ ਵਾਲਿਆਂ 'ਚ ਜਤਿੰਦਰ ਸਿੰਘ ਹੀਰਾ, ਲਵਪ੍ਰੀਤ ਕੌਰ, ਪਲਵਿੰਦਰ ਸਿੰਘ ਬਿੱਟੂ, ਸੰਦੀਪ ਕੌਰ, ਇੰਦਰਪਾਲ ਸਿੰਘ ਬਜਾਜ ਲੁਧਿਆਣਾ, ਹਰਜੀਤ ਕੌਰ ਬਜਾਜ, ਗੁਰਸਿਮਰਨ ਸਿੰਘ ਬਜਾਜ, ਈਸ਼ਾ ਬਜਾਜ, ਜਸਕਰਨ ਸਿੰਘ ਬਜਾਜ ਕੈਨੇਡਾ, ਕੁਲਵੰਤ ਕੌਰ ਸਾਬਕਾ ਲੈਕਚਰਾਰ, ਅਮਰਿੰਦਰ ਸਿੰਘ ਸੈਂਡੀ, ਪ੍ਰੋ. ਤਨਵੀਰ ਕੌਰ ਨੈਨਸੀ, ਅਮਨਦੀਪ ਸਿੰਘ ਮੋਗਾ, ਨੀਲਮ ਅਰੋੜਾ, ਹਰਮਿੰਦਰ ਕੌਰ ਨਕੋਦਰ, ਹਰਮਨਜੋਤ ਸਿੰਘ ਰਾਜਨ ਨਕੋਦਰ, ਸੰਨੀ ਜਲੰਧਰ, ਬੀ.ਪੀ. ਸ਼ਰਮਾ, ਪ੍ਰਦੀਪ ਬਾਂਸਲ, ਭਾਰਤ ਭੂਸ਼ਨ, ਮੰਨੂ, ਜੌਰਜ ਕੁੱਟੀ, ਹਰਜੀਤ ਸਿੰਘ ਮਾਰਕਫੈਡ ਲੁਧਿਆਣਾ, ਗੁਰਮੀਤ ਸਿੰਘ ਲੁਧਿਆਣਾ, ਹਰਕੀਰਤ ਸਿੰਘ ਲੁਧਿਆਣਾ, ਹਰਮਿੰਦਰ ਸਿੰਘ ਟੀਚਰ, ਮਨਦੀਪ ਸਿੰਘ ਟੀਚਰ, ਕੁਲਦੀਪ ਸਿੰਘ ਹੈੱਡਮਾਸਟਰ, ਦਵਿੰਦਰ ਸਿੰਘ, ਦਿਲਬਾਗ ਸਿੰਘ, ਗੁਰਮੀਤ ਸਿੰਘ ਲੁਧਿਆਣਾ, ਸੁਖਜਿੰਦਰ ਸਿੰਘ ਸਾਬ, ਸੰਦੀਪ ਸਿੰਘ ਸਨੀ, ਮਨਦੀਪ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਕਸਤੂਰੀ ਲਾਲ, ਇੰਦਰਪਾਲ ਸਿੰਘ ਪਾਲ, ਚਰਨਜੀਤ ਸਿੰਘ ਚੰਨ, ਜਗਮੀਤ ਸਿੰਘ ਨੌਨੀ ਕੌਂਸਲਰ ਲੁਧਿਆਣਾ, ਬੱਬੀ ਲੁਧਿਆਣਾ, ਮਨਜੀਤ ਕੌਰ ਲੁਧਿਆਣਾ, ਜਸਵੀਰ ਸਿੰਘ ਲੁਧਿਆਣਾ, ਜਸਪਾਲ ਸਿੰਘ ਆਦਿ ਹਾਜ਼ਰ ਸਨ | ਸਵ: ਗੁਰਚਰਨ ਸਿੰਘ ਬਠਲਾ ਦਾ ਅੰਗੀਠਾ 10 ਦਸੰਬਰ ਬੁੱਧਵਾਰ ਨੂੰ ਸਵੇਰੇ 9 ਵਜੇ ਸ਼ਮਸ਼ਾਨਘਾਟ ਦੁਗਰੀ ਫੇਜ਼-2 ਨੇੜੇ ਜੈਨ ਮੰਦਰ ਲੁਧਿਆਣਾ ਵਿਖੇ ਸੰਭਾਲਿਆ ਜਾਵੇਗਾ |
ਪਿਛਲੀ ਖ਼ਬਰ ਸਮਾਲਸਰ ਵਾਸੀਆਂ ਨੇ ਮੱਲ ਕੇ ਰੋਡ ਨੂੰ ਜਾਂਦੀ ਸੜਕ ਦੀਆਂ ਬਰਮਾ ਮਿੱਟੀ ਲਾ ਕੇ ਕੀਤੀਆਂ ਮਜ਼ਬੂਤ ਅਗਲੀ ਖ਼ਬਰ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸਕੂਲ ਡਰੋਲੀ ਭਾਈ ਵਿਖੇ ਐਥਲੈਟਿਕ ਮੀਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।