20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸਕੂਲ ਡਰੋਲੀ ਭਾਈ ਵਿਖੇ ਐਥਲੈਟਿਕ ਮੀਟ ਕਰਵਾਈ <br/>

ਅਜੀਤ ਡੈਸਕ 10-12-2025
ਮੋਗਾ, 9 ਦਸੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਮੋਗਾ ਵਿਖੇ ਐਥਲੈਟਿਕ ਮੀਟ ਕਰਵਾਈ ਗਈ ਜਿਸ ਦੀ ਸ਼ੁਰੂਆਤ ਸ਼ਬਦ ਨਾਲ ਕੀਤੀ ਗਈ | ਉਪਰੰਤ ਵਿਦਿਆਰਥਣਾਂ ਵਲੋਂ ਪੀ.ਟੀ. ਤੇ ਸਕਾਊਟ ਵੀ ਕੀਤਾ ਗਿਆ | ਵਿਦਿਆਰਥਣਾਂ ਨੇ ਮਾਰਚ ਪਾਸ ਕਰਦੇ ਹੋਏ ਪਿ੍ੰਸੀਪਲ ਨੂੰ ਸਲਾਮੀ ਦਿੱਤੀ | ਇਸ 'ਚ ਸਕੂਲ ਦੇ ਚਾਰ ਹਾਊਸ ਬੀਬੀ ਨਾਨਕੀ ਜੀ, ਬੀਬੀ ਖੀਵੀ ਜੀ, ਬੀਬੀ ਭਾਨੀ ਜੀ ਤੇ ਬੀਬੀ ਵੀਰੋ ਜੀ ਵਿਚ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਸ 'ਚ ਵਿਦਿਆਰਥਣਾਂ ਦੀ 200 ਮੀਟਰ, 100 ਮੀਟਰ ਰੇਸ ਤੋਂ ਇਲਾਵਾ ਰੀਕਰੇਸ਼ਨਲ ਖੇਡਾਂ ਜਿਵੇਂ ਸੈਕ-ਰੇਸ, ਥ੍ਰੀ ਲੈਗ ਰੇਸ, ਰਿਲੇਅ ਰੇਸ, ਲੈਮਨ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ | ਐਥਲੈਟਿਕ ਮੀਟ ਦੀ ਬੈਸਟ ਐਥਲੀਟ ਮਹਿਕਪ੍ਰੀਤ ਕੌਰ ਨੂੰ ਐਲਾਨਿਆ ਗਿਆ | ਬੀਬੀ ਵੀਰੋ ਜੀ ਹਾਊਸ ਨੇ ਆਲ ਰਾਊਾਡ ਪਹਿਲੀ ਪੁਜ਼ੀਸ਼ਨ ਹਾਲ ਕੀਤੀ | ਪਿ੍ੰਸੀਪਲ ਰਮਨਦੀਪ ਕੌਰ ਭੁੱਲਰ ਵਲੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ ਤੇ ਵਿਦਿਆਰਥਣਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਅੱਗੇ ਤੋਂ ਇਸ ਤਰ੍ਹਾਂ ਹੀ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਅਧਿਆਪਕ ਭੁਪਿੰਦਰਜੀਤ ਸਿੰਘ ਸੋਨੂੰ ਬਠਲਾ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਸਮਾਲਸਰ ਦੇ ਸਮੂਹ ਮੁਟਾਰ ਪਰਿਵਾਰ ਨੇ ਮਾਪਿਆਂ ਦੀ ਯਾਦ 'ਚ ਲਗਾਇਆ ਅੱਖਾਂ ਦਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।