20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਉੱਘੇ ਲੇਖਕ ਕਿ੍ਸ਼ਨ ਪ੍ਰਤਾਪ ਦਾ ਨਵਾਂ ਨਾਵਲ 'ਰੰਗੋ ਬਦਰੰਗ' ਲੋਕ ਅਰਪਣ

ਅਜੀਤ ਡੈਸਕ 10-12-2025
ਮੋਗਾ, 9 ਦਸੰਬਰ (ਅਸ਼ੋਕ ਬਾਂਸਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਵਿਖੇ ਕਿ੍ਸ਼ਨ ਪ੍ਰਤਾਪ ਦਾ ਨਵਾਂ ਨਾਵਲ 'ਰੰਗੋਂ ਬਦਰੰਗ' ਲੋਕ ਅਰਪਣ ਕੀਤਾ ਗਿਆ | ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬਲਦੇਵ ਸੜਕ ਨਾਮਾ ਨੇ ਦੱਸਿਆ ਕਿ ਇਹ ਕਿ੍ਸ਼ਨ ਪ੍ਰਤਾਪ ਦੀ ਸੱਤਵੀਂ ਪੁਸਤਕ ਹੈ ਤੇ ਉਹ ਕਿੱਤੇ ਵਜੋਂ ਇਕ ਮਿਹਨਤੀ ਅਧਿਆਪਕ ਹਨ | ਨਵੇਂ ਨਾਵਲ 'ਚ ਉਨ੍ਹਾਂ ਨੇ ਨਸ਼ੇ ਸਮੇਤ ਹੋਰ ਵੀ ਕਈ ਸਮਾਜਿਕ ਮੁੱਦਿਆਂ ਨੂੰ ਚੁਣਿਆ ਹੈ | ਇਸ ਮੌਕੇ ਪਾਲੀ ਖ਼ਾਦਮ ਨੇ ਦੱਸਿਆ ਕਿ ਕਿ੍ਸ਼ਨ ਪ੍ਰਤਾਪ ਦਾ ਨਾਮ ਪੰਜਾਬੀ ਬੋਲੀ ਦੇ ਪਰਪੱਕ ਨਾਵਲਕਾਰਾਂ 'ਚ ਹੁੰਦਾ ਹੈ | ਨਵਜੀਤ ਸਿੰਘ ਨੇ ਦੱਸਿਆ ਕਿ ਬੇਬਾਕ ਹੋ ਕੇ ਲਿਖਣਾ ਤੇ ਬੋਲਣਾ ਕਿ੍ਸ਼ਨ ਪ੍ਰਤਾਪ ਦੇ ਸੁਭਾਅ 'ਚ ਹੈ | ਉਨ੍ਹਾਂ ਕਿਹਾ ਕਿ ਅਧਿਆਪਕ ਹੋਣ ਦੇ ਨਾਲ-ਨਾਲ ਸਾਹਿਤ ਨਾਲ ਆਪਣੇ-ਆਪ ਨੂੰ ਜੋੜ ਕੇ ਰੱਖਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ | ਉਨ੍ਹਾਂ ਨਵੀਂ ਕਿਤਾਬ ਨੂੰ ਜੀ ਆਇਆ ਕਹਿਣ ਦੇ ਨਾਲ-ਨਾਲ ਸਭ ਨੂੰ ਸਾਹਿਤ ਨਾਲ ਜੁੜਨ ਤੇ ਸਮਰਪਿਤ ਹੋਣ ਲਈ ਵੀ ਪ੍ਰੇਰਿਆ | ਇਸ ਮੌਕੇ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਨੇ ਲੇਖਕ ਦੇ ਅਸਲ ਜੀਵਨ 'ਚ ਵੀ ਸੰਘਰਸ਼ਮਈ ਹੋਣ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਲੇਖਕ ਦੀਆਂ ਬੇਟੀਆਂ ਨੇ ਵੀ ਵੱਖ-ਵੱਖ ਖੇਤਰਾਂ 'ਚ ਦੇਸ਼-ਵਿਦੇਸ਼ 'ਚ ਵੀ ਆਪਣਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੇ.ਐਲ. ਗਰਗ ਨੇ ਕਿ੍ਸ਼ਨ ਪ੍ਰਤਾਪ ਦੀ ਲੋਕ ਪੱਖੀ ਲੇਖਣੀ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਲੇਖਕ ਦੀਆਂ ਸਾਰੀਆਂ ਕਿਤਾਬਾਂ ਨੇ ਹੀ ਦੇਸ਼-ਵਿਦੇਸ਼ 'ਚ ਪ੍ਰਸਿੱਧੀ ਹਾਸਲ ਕੀਤੀ ਹੈ | ਪਿ੍ੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਸਾਹਿਤ ਹੀ ਸਮਾਜ ਦੀ ਰੀੜ੍ਹ ਦੀ ਹੱਡੀ ਹੈ | ਸਾਡੇ ਲਈ ਇਹ ਖ਼ੁਸ਼ੀ ਦੀ ਗੱਲ ਹੈ ਕਿ ਕਿ੍ਸ਼ਨ ਪ੍ਰਤਾਪ ਵਰਗੇ ਕਈ ਲੇਖਕ ਆਪਣਾ ਕੰਮ ਬਾਖ਼ੂਬੀ ਕਰ ਰਹੇ ਹਨ | ਇਸ ਮੌਕੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਪਰਮਿੰਦਰ ਜੀਤ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ | ਕਿ੍ਸ਼ਨ ਪ੍ਰਤਾਪ ਨੇ ਸਾਰੇ ਸਾਹਿਤਕਾਰਾਂ, ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਸ਼ਵ ਪ੍ਰਸਿੱਧ ਗਾਇਕ ਜੀ.ਐਸ. ਪੀਟਰ, ਬਲਜੀਤ ਸਿੰਘ ਸਰਪੰਚ, ਰਾਕੇਸ਼ ਬਜਾਜ ਕਾਲਾ ਕੌਂਸਲਰ, ਕਰਮਜੀਤ ਮਾਣੂੰਕੇ, ਹਰਦੀਪ ਟੋਡਰਪੁਰ, ਵਿਵੇਕ ਕੋਟ ਈਸੇ ਖਾਂ, ਰਾਮਜੀ ਦਾਸ, ਸਤਪਾਲ ਸਹਿਗਲ, ਰੁਬੀਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਮੋਗਾ ਦੀਆਂ ਮਹਿਲਾ ਵਕੀਲਾਂ ਨੇ ਕਿਸੇ ਵੀ ਨਸ਼ਾ ਤਸਕਰ ਦਾ ਕੇਸ ਨਾ ਲੜਨ ਦਾ ਕੀਤਾ ਪ੍ਰਣ ਅਗਲੀ ਖ਼ਬਰ ਮੋਗਾ ਦੀ ਖਿਡਾਰਨ ਗੁਰਸ਼ੀਸ਼ ਕੌਰ ਦੀ ਪੰਜਾਬ ਅੰਡਰ-19 ਟੀਮ 'ਚ ਚੋਣ-ਕਮਲ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।