ਮੋਗਾ, 9 ਦਸੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੋਗਾ ਲਈ ਇਹ ਮਾਣ ਦੀ ਗੱਲ ਹੈ ਕਿ ਪੰਜਾਬ ਕਿ੍ਕਟ ਐਸੋਸੀਏਸ਼ਨ ਦੀ ਵੁਮੈਨ ਸਿਲੈਕਸ਼ਨ ਕਮੇਟੀ ਨੇ ਮੋਗਾ ਜ਼ਿਲ੍ਹੇ ਦੀ ਉੱਭਰਦੀ ਹੋਈ ਖਿਡਾਰਨ ਗੁਰਸ਼ੀਸ਼ ਕੌਰ ਨੂੰ ਪੰਜਾਬ ਅੰਡਰ-19 ਵੁਮੈਨ ਵਨ-ਡੇ ਟੀਮ 2025-26 ਵਿਚ ਚੁਣਿਆ ਹੈ, ਜੋ 13 ਦਸੰਬਰ 2025 ਤੋਂ ਹੈਦਰਾਬਾਦ ਵਿਚ ਹੋਣ ਵਾਲੇ ਇੰਟਰ ਸਟੇਟ ਵੁਮੈਨ ਅੰਡਰ-19 ਲਿਮਟਿਡ ਓਵਰਜ਼ ਟੂਰਨਾਮੈਂਟ ਵਿਚ ਭਾਗ ਲਵੇਗੀ | ਪੀ.ਸੀ.ਏ. ਵਲੋਂ ਮਿਲੀ ਸੂਚਨਾ ਅਨੁਸਾਰ ਸਬੰਧਿਤ ਖਿਡਾਰਨ ਨੂੰ ਆਈ.ਐਸ. ਬਿੰਦਰਾ ਕ੍ਰਿਕਟ ਸਟੇਡੀਅਮ ਮੋਹਾਲੀ ਵਿਚ ਹੈੱਡ ਕੋਚ ਹਰਪ੍ਰੀਤ ਕੌਰ ਢਿੱਲੋਂ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ | ਇਸ ਮੌਕੇ ਡਾ. ਸੰਜੀਵ ਕੁਮਾਰ ਸੈਣੀ ਪੈਟਰਨ ਡੀ.ਸੀ.ਏ. ਮੋਗਾ, ਰਵਿੰਦਰ ਸਿੰਘ ਪ੍ਰਧਾਨ, ਰਾਜੀਵ ਕੁਮਾਰ ਜੁਆਇੰਟ ਸਕੱਤਰ, ਪ੍ਰਦੀਪ ਮੋਂਗਾ, ਸਨੀ ਮਨਚੰਦਾ ਸੀਨੀਅਰ ਕਿ੍ਕਟ ਕਲੱਬ ਚੇਅਰਮੈਨ, ਜਿੰਦਲ ਪ੍ਰਧਾਨ, ਵਿਨੈ ਗੁਪਤਾ ਸਕੱਤਰ, ਡਾ. ਸ਼ਮਸ਼ੇਰ ਸਿੰਘ ਸਿੱਧੂ, ਹਰਵਿੰਦਰ ਕੁਮਾਰ ਲਾਲਾ, ਐਡਵੋਕੇਟ ਜਗਪ੍ਰੀਤ ਸਿੰਘ ਚੱਡਾ, ਲਖਵੀਰ ਸਿੰਘ ਕੋਚ, ਮਨਜੀਤ ਕੁਮਾਰ, ਬੇਅੰਤ ਸਿੰਘ ਢਿੱਲੋਂ, ਹਰਸ਼ਦੀਪ ਸਿੰਘ, ਕਪਿਲ ਦੇਵ ਅਤੇ ਹਰਸਿਮਰਨ ਸਿੰਘ ਆਦਿ ਮੌਜੂਦ ਸਨ | ਇਹ ਜਾਣਕਾਰੀ ਕਮਲ ਅਰੋੜਾ ਅਪੈਕਸ ਮੈਂਬਰ ਪੀ.ਸੀ.ਏ. ਮੋਹਾਲੀ ਨੇ ਦਿੱਤੀ |