ਮੋਗਾ, 9 ਦਸੰਬਰ (ਅਸ਼ੋਕ ਬਾਂਸਲ)-ਰੇਲਵੇ ਪਾਰਕ ਮਿੱਤਰ ਸਭਾ ਮੋਗਾ ਵਲੋਂ ਪਾਰਕ ਦੀ ਮੀਟਿੰਗ ਗੁਰਚਰਨ ਸਿੰਘ ਸੁਪਰਡੈਂਟ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਰਵਾਈ ਮਾਸਟਰ ਆਤਮਾ ਸਿੰਘ ਚੜਿੱਕ ਨੇ ਚਲਾਈ | ਉਨ੍ਹਾਂ ਵਾਤਾਵਰਨ ਦੀ ਸੰਭਾਲ ਤੇ ਪਾਰਕ ਦੀ ਖ਼ੂਬਸੂਰਤੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਮੀਟਿੰਗ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਰੇਲਵੇ ਵਿਚ ਕਿਰਾਏ 'ਚ ਜੋ ਰਿਆਇਤ ਸੀਨੀਅਰ ਸਿਟੀਜ਼ਨਾਂ ਨੂੰ ਕੋਰੋਨਾ ਕਾਲ ਤੋਂ ਪਹਿਲਾਂ ਮਿਲਦੀ ਸੀ, ਉਹ ਮੁੜ ਚਾਲੂ ਕੀਤੀ ਜਾਵੇ ਤਾਂ ਕਿ ਬਜ਼ੁਰਗ ਵੀ ਯਾਤਰਾ ਕਰਕੇ ਇਸ ਮਹਿੰਗਾਈ ਦੇ ਸਮੇਂ ਵਿਚ ਲਾਭ ਲੈ ਸਕਣ | ਇਸ ਤੋਂ ਇਲਾਵਾ ਪਾਰਕ ਵਿਚ ਚੱਲਦੀ ਯੋਗਾ ਕਲਾਸ ਜੋ ਪਿਛਲੇ ਕੁਝ ਸਮੇਂ ਤੋਂ ਬੰਦ ਕੀਤੀ ਹੋਈ ਹੈ, ਸਰਕਾਰ ਉਸ ਨੂੰ ਚਾਲੂ ਕਰੇ | ਇਸ ਮੌਕੇ ਓਮ ਪ੍ਰਕਾਸ਼ ਸੂਰੀ, ਆਤਮਾ ਸਿੰਘ ਚੜਿੱਕ ਅਤੇ ਗੁਰਚਰਨ ਸਿੰਘ ਨੇ ਆਪਣੇ ਵਿਚਾਰ ਰੱਖੇ | ਮੀਟਿੰਗ ਵਿਚ ਜੱਗਾ ਸਿੰਘ, ਦਵਿੰਦਰ ਸਿੰਘ ਕੰਬੋ, ਦਰਸ਼ਨ ਸਿੰਘ ਜੱਸਲ, ਪ੍ਰੀਤਮ ਸਿੰਘ ਸੈਦੋਕੇ, ਜਨਕ ਰਾਜ ਛਾਬੜਾ, ਭਜਨ ਸਿੰਘ ਸੱਗੂ, ਚਮਨ ਲਾਲ, ਸ਼ਿਵ ਰਾਮ ਰਾਜੋਰੀਆ, ਬਲਵਿੰਦਰ ਸਿੰਘ ਪੁਰਬਾ, ਕਰਨੈਲ ਸਿੰਘ ਨਿੱਝਰ, ਭਿੰਦਰ ਕੌਰ, ਗੁਰਜੀਤ ਕੌਰ, ਸੁਰਜੀਤ ਕੌਰ, ਮਮਤਾ ਰਾਣੀ, ਸੁਰਿੰਦਰ ਪੁਰੀ, ਬਲਦੇਵ ਸਿੰਘ ਸੰਘੇੜਾ, ਨਿਰਮਲ ਸਿੰਘ, ਸਾਧੂ ਸਿੰਘ, ਤਰਸੇਮ ਗਾਬਾ, ਬਲਦੇਵ ਆਜ਼ਾਦ, ਜਸਵੰਤ ਸਿੰਘ, ਅਸ਼ਵਨੀ ਕੁਮਾਰ, ਕੈਲੇਸ਼ ਰਾਣੀ ਆਦਿ ਹਾਜ਼ਰ ਸਨ |