20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਹੋਲੀ ਹਾਰਟ ਸਕੂਲ ਮੋਗਾ ਵਿਖੇ ਨੈਸ਼ਨਲ ਬ੍ਰਾਊਨੀ ਡੇਅ ਧੂਮਧਾਮ ਨਾਲ ਮਨਾਇਆ <br/>

ਅਜੀਤ ਡੈਸਕ 10-12-2025
ਮੋਗਾ, 9 ਦਸੰਬਰ (ਸੁਰਿੰਦਰਪਾਲ ਸਿੰਘ)-ਅੱਜ ਹੋਲੀ ਹਾਰਟ ਸਕੂਲ ਮੋਗਾ ਵਿਖੇ ਨੈਸ਼ਨਲ ਬ੍ਰਾਊਨੀ ਡੇ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਤੀਜੀ ਜਮਾਤ ਦੇ ਨੰਨੇ੍ਹ-ਮੁੰਨੇ ਵਿਦਿਆਰਥੀਆਂ ਨੇ ਖ਼ੂਬ ਰੌਣਕਾਂ ਲਗਾਈਆਂ | ਬੱਚਿਆਂ ਨੇ ਆਪਣੇ ਦੋਸਤਾਂ ਤੇ ਅਧਿਆਪਕਾਂ ਨਾਲ ਮਿਲ ਕੇ ਇਸ ਦਿਨ ਦਾ ਅਨੰਦ ਮਾਣਿਆ | ਵਿਦਿਆਰਥੀ ਘਰੋਂ ਸੁਆਦੀ ਬ੍ਰਾਊਨੀਜ਼ ਲੈ ਕੇ ਆਏ ਤੇ ਇਕ ਦੂਜੇ ਨਾਲ ਸਾਂਝੀਆਂ ਕੀਤੀਆਂ | ਮਿੱਠੀਆਂ ਬ੍ਰਾਊਨੀਜ਼ ਖਾ ਕੇ ਬੱਚਿਆਂ ਦੇ ਚਿਹਰਿਆਂ 'ਤੇ ਵੱਖਰੀ ਹੀ ਮੁਸਕਾਨ ਦੇਖਣ ਨੂੰ ਮਿਲੀ | ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਮਿਲਜੁਲ ਕੇ ਰਹਿਣ ਤੇ ਖ਼ੁਸ਼ੀਆਂ ਵੰਡਣ ਦੀ ਸਿੱਖਿਆ ਦਿੱਤੀ | ਸਮਾਗਮ ਨੇ ਸਕੂਲ ਦੇ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਦਿੱਤਾ ਤੇ ਬੱਚਿਆਂ ਲਈ ਇਹ ਦਿਨ ਯਾਦਗਾਰ ਹੋ ਨਿੱਬੜਿਆ |

ਪਿਛਲੀ ਖ਼ਬਰ ਰੇਲਵੇ ਪਾਰਕ ਮਿੱਤਰ ਸਭਾ ਮੋਗਾ ਵਲੋਂ ਪਾਰਕ 'ਚ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਬਿਜਲੀ ਘਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।