03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੰਤ ਗਿਆਨੀ ਮੋਹਣ ਸਿੰਘ ਜੀ ਦੀ ਯਾਦ 'ਚ ਅੱਖਾਂ ਦੀ ਜਾਂਚ ਤੇ ਜਨਰਲ ਮੈਡੀਕਲ ਕੈਂਪ

ਅਜੀਤ ਡੈਸਕ 05-12-2025
ਕਿਸ਼ਨਪੁਰਾ ਕਲਾਂ, 4 ਦਸੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਸੰਤ ਗਿਆਨੀ ਮੋਹਣ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਵਿਸ਼ਾਲ ਅੱਖਾਂ ਤੇ ਜਨਰਲ ਮੈਡੀਕਲ ਕੈਂਪ ਭਿੰਡਰ ਕਲਾਂ ਦੇ ਨੰਬਰਦਾਰ ਪਰਿਵਾਰ ਵਲੋਂ ਗੁਰਦੁਆਰਾ ਬਾਬਾ ਸੰਮਣ ਜੀ ਪਿੰਡ ਭਿੰਡਰ ਕਲਾਂ ਵਿਖੇ ਲਗਾਇਆ ਗਿਆ | ਜਿਸ ਦਾ ਉਦਘਾਟਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਇਹ ਸੇਵਾ ਸੰਤ ਗਿਆਨੀ ਮੋਹਣ ਸਿੰਘ ਜੀ ਦੀ ਜੀਵਨ-ਭਰ ਕੀਤੀ ਧਾਰਮਿਕ ਤੇ ਸਮਾਜ ਸੇਵਾ ਨੂੰ ਸਮਰਪਿਤ ਹੈ | ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਮਹੇਸ਼ ਜਿੰਦਲ ਤੇ ਜਨਰਲ ਮੈਡੀਸਨ ਦੀ ਡਾ. ਮੋਨਿਕਾ ਜਿੰਦਲ ਦੀ ਟੀਮ ਵਲੋਂ ਲਗਭਗ 350 ਮਰੀਜ਼ਾਂ ਦੀ ਜਾਂਚ ਕੀਤੀ ਗਈ | ਮਰੀਜ਼ਾਂ ਨੂੰ ਮੁਫ਼ਤ ਐਨਕਾਂ, ਦਵਾਈਆਂ ਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ | ਜਾਂਚ ਕੈਂਪ ਦੌਰਾਨ 75 ਮਰੀਜ਼ਾਂ ਦੇ ਅੱਖਾਂ 'ਚ ਲੈਨਜ਼ ਪਾਉਣ ਲਈ ਚੋਣ ਕੀਤੀ ਗਈ | ਜਿਨ੍ਹਾਂ ਦੀ ਸਰਜਰੀ ਕਰਕੇ ਮੁਫ਼ਤ ਲੈਨਜ਼ ਪਾਏ ਗਏ | ਕੈਂਪ 'ਚ ਪਹੁੰਚਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਆਵਾਜਾਈ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ | ਮਰੀਜ਼ਾਂ ਨੂੰ ਘਰੋਂ ਲੈ ਕੇ ਆਉਣ ਤੇ ਵਾਪਸ ਛੱਡਣ ਲਈ ਟੀਮ ਤਾਇਨਾਤ ਕੀਤੀ ਗਈ, ਜਿਸ ਕਾਰਨ ਬਜ਼ੁਰਗਾਂ ਤੇ ਮਰੀਜ਼ਾਂ ਨੂੰ ਕੋਈ ਵੀ ਦਿੱਕਤ ਨਹੀਂ ਆਈ | ਕੈਂਪ ਨੂੰ ਕਾਮਯਾਬ ਬਣਾਉਣ ਵਿਚ ਪਰਿਵਾਰ, ਸੇਵਾਦਾਰਾਂ ਅਤੇ ਮੈਡੀਕਲ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ | ਪਿੰਡ ਵਾਸੀਆਂ ਨੇ ਵੀ ਇਸ ਸੇਵਾ ਲਈ ਪ੍ਰਸ਼ੰਸਾ ਪ੍ਰਗਟਾਈ ਅਤੇ ਨੰਬਰਦਾਰ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਅਮਰਦੀਪ ਸਿੰਘ ਮਨੀਲਾ, ਹਰਿੰਦਰ ਸਿੰਘ ਸਰਾਂ ਸਰਪੰਚ ਭਿੰਡਰ ਕਲਾਂ, ਜੋਗਿੰਦਰ ਸਿੰਘ ਬੰਦੇਸ਼ਾ, ਭੁਪਿੰਦਰ ਸਿੰਘ ਅਕਾਲੀ, ਉਕਾਂਰ ਸਿੰਘ, ਹਰਨੇਕ ਸਿੰਘ, ਬਿੰਦਰ ਸਿੰਘ ਲੀਹ ਭੰਨ, ਰਛਪਾਲ ਸਿੰਘ , ਮਨਜੀਤ ਸਿੰਘ ਮਨੀ, ਕਲੱਬ ਪ੍ਰਧਾਨ ਰਣਜੋਧ ਸਿੰਘ, ਕਮਲ ਮਨੀਲਾ, ਗੁਰਜੰਟ ਸਿੰਘ ਬੰਦੇਸ਼ਾ, ਜੰਟਾ ਕੈਨੇਡਾ, ਗੁਰਚਰਨ ਸਿੰਘ ਕਾਊਾਟ, ਕੁਲਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੋਗਾ ਵਿਖੇ ਪ੍ਰਭੂ ਜੋਤਿਸ਼ ਸੈਂਟਰ ਦਾ ਉਦਘਾਟਨ ਮੈਡਮ ਭਾਵਨਾ ਬਾਂਸਲ ਵਲੋਂ ਕੀਤਾ ਅਗਲੀ ਖ਼ਬਰ ਬਾਬਾ ਤੁਲਸੀ ਦਾਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਦਾ ਕੋਟ ਈਸੇ ਖਾਂ ਵਿਖੇ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।