03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਮੋਗਾ ਵਿਖੇ ਪ੍ਰਭੂ ਜੋਤਿਸ਼ ਸੈਂਟਰ ਦਾ ਉਦਘਾਟਨ ਮੈਡਮ ਭਾਵਨਾ ਬਾਂਸਲ ਵਲੋਂ ਕੀਤਾ

ਅਜੀਤ ਡੈਸਕ 05-12-2025
ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਰਾਮ ਗੰਜ ਮੰਡੀ ਗਲੀ ਨੰਬਰ ਇਕ ਵਿਖੇ ਅੱਜ ਪ੍ਰਭੂ ਜੋਤਿਸ਼ ਸੈਂਟਰ ਦਾ ਸ਼ੁੱਭ ਅਰੰਭ ਤੇ ਉਦਘਾਟਨ ਪੰਜਾਬ ਅਗਰਵਾਲ ਵੁਮੈਨ ਪੰਜਾਬ ਦੀ ਪ੍ਰਧਾਨ ਭਾਵਨਾ ਬਾਂਸਲ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਸੈਂਟਰ ਦੇ ਸੰਚਾਲਕ ਤੇ ਪੂਰੀ ਟੀਮ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਜੋਤਿਸ਼ ਹਰ ਕਿਸੇ ਦੀ ਤਰੱਕੀ ਅਤੇ ਹਰ ਸਮੱਸਿਆ ਦੇ ਹੱਲ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ | ਇਸ ਮੌਕੇ ਸੈਂਟਰ ਦੇ ਸੰਚਾਲਕ ਪ੍ਰਭੂ ਹਰੀਸ਼ (ਡਾ.) ਅਤੇ ਪ੍ਰਚਾਰਕ ਦਾਸ ਵਿਜੇ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਪਰੰਪਰਾਗਤ ਜੋਤਿਸ਼ ਵਿਚ ਆਧੁਨਿਕਤਾ ਦੀ ਲੋੜ ਹੈ, ਸਮੇਂ ਦੀ ਘਾਟ ਪੈਸੇ ਦੀ ਦੌੜ ਵਿਚ ਸਮਾਜਿਕ ਅਤੇ ਭਵਿੱਖ ਪ੍ਰਤੀ ਜਾਗਰੂਕਤਾ ਲਈ ਜੋਤਿਸ਼ ਦੀ ਬਹੁਤ ਮਹੱਤਵ ਦੇਣ ਹੈ | ਇਸ ਮੌਕੇ ਮੈਡਮ ਭਾਵਨਾ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਰਜਨ ਕੁਮਾਰ ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਮੋਗਾ, ਰਿਟਾਇਰਡ ਈ.ਟੀ.ਓ. ਜਗਤਾਰ ਸਿੰਘ, ਜਗਤਾਰ ਸਿੰਘ ਮਖੂ ਪ੍ਰਧਾਨ, ਮੈਡਮ ਰਵਿੰਦਰ ਕੌਰ ਬਜਾਜ ਵਾਈਸ ਪ੍ਰਧਾਨ ਕਾਂਗਰਸ, ਸੋਨੂੰ ਅਰੋੜਾ ਉੱਘੇ ਸਮਾਜ ਸੇਵੀ ਮੋਗਾ, ਰੀਮਾ ਰਾਣੀ ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਮਹਿਲਾ ਵਿੰਗ ਮੋਗਾ, ਪਰਮਿੰਦਰ, ਨੀਲਮ ਰਾਣੀ, ਆਸ਼ਾ ਰਾਣੀ ਪ੍ਰਧਾਨ ਆਦਿ ਧਰਮ ਸਮਾਜ ਮੋਗਾ, ਕੁਲਬੀਰ ਖਹਿਰਾ ਸਮਾਜ ਸੇਵੀ, ਵਿਪਲ ਕੁਮਾਰ, ਰੀਤੂ ਖਿਪਲ ਪ੍ਰਧਾਨ, ਹਰਸ਼ ਖਿਪਲ, ਗੁਰਪ੍ਰੀਤ ਸਿੰਘ, ਬਿੱਟਾ ਮੋਗਾ ਆਦਿ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਪੀੜਤਾਂ ਨੂੰ 12 ਘਰ ਸ੍ਰੀ ਅੰਮਿ੍ਤਸਰ ਸਾਹਿਬ ਤੇ 19 ਘਰ ਗੁਰਦਾਸਪੁਰ ਜ਼ਿਲ੍ਹੇ... ਅਗਲੀ ਖ਼ਬਰ ਸੰਤ ਗਿਆਨੀ ਮੋਹਣ ਸਿੰਘ ਜੀ ਦੀ ਯਾਦ 'ਚ ਅੱਖਾਂ ਦੀ ਜਾਂਚ ਤੇ ਜਨਰਲ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।