ਕੋਟ ਈਸੇ ਖਾਂ, 4 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ 'ਚ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਪਿੰਡ ਦੋਲੇਵਾਲਾ ਮਾਇਰ ਤੋਂ ਕੱਢੇ ਗਏ ਸਾਲਾਨਾ ਨਗਰ ਕੀਰਤਨ ਦਾ ਕੋਟ ਈਸੇ ਖਾਂ ਵਿਖੇ ਦੇਰ ਸ਼ਾਮ ਪੁੱਜਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸਥਾਨਕ ਗੁਰਦੁਆਰਾ ਭਾਈ ਲਾਲੋ ਜੀ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਸਾਹਿਬ ਦੇ ਨਤਮਸਤਕ ਹੋਈਆਂ | ਨਗਰ ਕੀਰਤਨ ਦੌਰਾਨ ਦਲੇਰ ਖ਼ਾਲਸਾ ਗਤਕਾ ਗਰੁੱਪ ਨਵਾਂ ਸ਼ਹਿਰ ਵਾਲਿਆਂ ਨੇ ਗਤਕੇ ਦੇ ਸ਼ਾਨਦਾਰ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਬਾਬਾ ਸੁਖਦੇਵ ਸਿੰਘ ਸੁੱਖੀ ਬਾਬਾ ਜੋ ਉੱਚੇ ਲੰਮੇ ਕੱਦ ਵਾਲੇ ਹਨ, ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਇਸ ਦੌਰਾਨ ਪ੍ਰਧਾਨ ਪ੍ਰਕਾਸ਼ ਸਿੰਘ ਰਾਜਪੂਤ, ਕੌਂਸਲਰ ਸੁੱਚਾ ਸਿੰਘ ਪੁਰਬਾ, ਕਪਿਲ ਮਹਿਤਾ, ਜਰਨੈਲ ਸਿੰਘ ਰਾਜਪੂਤ, ਕੌਂਸਲਰ ਬੱਗੜ ਸਿੰਘ, ਸਲਵਿੰਦਰ ਸਿੰਘ ਸਦਿਓੜਾ ਪ੍ਰਧਾਨ ਸੁਨਾਰ ਯੂਨੀਅਨ, ਕੌਂਸਲਰ ਪ੍ਰਦੀਪ ਪਲਤਾ, ਮਨਜੀਤ ਸਿੰਘ ਸਿੱਧੂ, ਕਾਕਾ ਟੈਲੀਕਾਮ ਆਦਿ ਵਲੋਂ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਉਪਰੰਤ ਚੌਕ ਬਾਬਾ ਨਿਧਾਨ ਸਿੰਘ ਵਿਖੇ ਵੀ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ, ਇੱਥੇ ਸਮਾਜ ਸੇਵੀ ਭਾਈ ਕਿ੍ਸ਼ਨ ਸਿੰਘ ਖ਼ਾਲਸਾ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਪਿਲ ਮਹਿਤਾ, ਆੜ੍ਹਤੀ ਜਗੀਰ ਛਾਬੜਾ, ਪੰਕਜ ਛਾਬੜਾ, ਸਮਾਜ ਸੇਵੀ ਵਿਕਾਸ ਗਾਬਾ ਤੇ ਹੋਰਨਾਂ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਇਕਬਾਲ ਸਿੰਘ ਤੇ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |