03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੁਰਮਤਿ ਸੇਵਾ ਲਹਿਰ ਵਲੋਂ 7 ਨੂੰ ਹੋਵੇਗਾ ਸਾਲਾਨਾ ਗੁਰਮਤਿ ਸਮਾਗਮ-ਭਾਈ ਪੰਥ ਪ੍ਰੀਤ ਸਿੰਘ ਖ਼ਾਲਸਾ

ਅਜੀਤ ਡੈਸਕ 05-12-2025
ਠੱਠੀ ਭਾਈ, 4 ਦਸੰਬਰ (ਜਗਰੂਪ ਸਿੰਘ ਮਠਾੜੂ)-ਗੁਰਮਤਿ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਪ੍ਰਸਿੱਧ ਸਿੱਖ ਵਿਦਵਾਨ ਭਾਈ ਪੰਥ ਪ੍ਰੀਤ ਸਿੰਘ ਖ਼ਾਲਸਾ, ਭਾਈ ਬਖਤੌਰ ਵਾਲਿਆਂ ਦੀ ਅਗਵਾਈ 'ਚ ਚੱਲ ਰਹੀ ਗੁਰਮਤਿ ਸੇਵਾ ਲਹਿਰ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਮਹਾਨ ਗੁਰਮਤਿ ਸਮਾਗਮ ਤੇ ਖ਼ੂਨਦਾਨ ਕੈਂਪ 7 ਦਸੰਬਰ ਨੂੰ ਪਿੰਡ ਸੰਗਤ ਕੈਂਚੀਆਂ ਬਠਿੰਡਾ-ਡੱਬਵਾਲੀ ਰੋਡ ਨੇੜੇ (ਇਸਾਰ ਪੰਪ) ਕੋਲ ਕਰਵਾਇਆ ਜਾ ਰਿਹਾ ਹੈ | ਖ਼ੂਨਦਾਨ ਕੈਂਪ ਸਵੇਰੇ 9:30 ਵਜੇ ਤੋਂ ਸਾਮ 3 ਵਜੇ ਤੱਕ ਚੱਲੇਗਾ | ਭਾਈ ਪੰਥ ਪ੍ਰੀਤ ਸਿੰਘ ਖ਼ਾਲਸਾ ਤੇ ਭਾਈ ਜਗਮੀਤ ਸਿੰਘ ਚੀਦਾ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਦਸਤਾਰ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ, ਕਵੀਸ਼ਰੀ ਮੁਕਾਬਲੇ ਕਰਵਾ ਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ, ਦੂਜੇ ਨੰਬਰ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਲਹਿਰ ਦੇ ਮੈਂਬਰ ਭਾਈ ਜਗਮੀਤ ਸਿੰਘ ਚੀਦਾ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਮੋਗਾ ਜ਼ਿਲੇ੍ਹ ਤੋਂ ਸੰਗਤਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਵੇਗਾ | ਇਸ ਮੌਕੇ ਪ੍ਰੇਮ ਸਿੰਘ, ਗੁਰਦੇਵ ਸਿੰਘ, ਬਖਤੌਰ ਸਿੰਘ, ਕੁੰਦਨ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਕੈਂਸਰ ਜਾਗਰੂਕਤਾ ਰੈਲੀ ਅਗਲੀ ਖ਼ਬਰ ਠੰਢ ਦੌਰਾਨ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ- ਡਾ. ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।