ਧਰਮਕੋਟ, 4 ਦਸੰਬਰ (ਪਰਮਜੀਤ ਸਿੰਘ)-ਹਲਕਾ ਧਰਮਕੋਟ 'ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵਲੋਂ ਭਾਈ ਸਰਬਜੀਤ ਸਿੰਘ ਖ਼ਾਲਸਾ, ਮੈਂਬਰ ਪਾਰਲੀਮੈਂਟ ਫ਼ਰੀਦਕੋਟ ਦੀ ਟੀਮ ਨੇ ਇਕ ਵੱਡੀ ਵਰਕਰਾਂ ਦੀ ਮੀਟਿੰਗ ਦੌਰਾਨ ਉਮੀਦਵਾਰਾਂ ਦੇ ਐਲਾਨ ਦੀ ਲੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰਾਂ ਦੀ ਵੱਡੀ ਸੂਚੀ ਜਾਰੀ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਹਲਕੇ ਦੀ ਹਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੀਟ 'ਤੇ ਸਾਂਝੇ ਤੌਰ ਤੇ ਉਮੀਦਵਾਰ ਖੜੇ੍ਹ ਕੀਤੇ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਣ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਅਤੇ ਨਿਯਮਾਂ ਅਨੁਸਾਰ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਤੋਂ ਲੈ ਕੇ ਚੋਣ ਵਾਲੇ ਦਿਨ ਤੱਕ ਪ੍ਰਸ਼ਾਸਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਉਮੀਦਵਾਰ ਜਾਂ ਵੋਟਰ ਨਾਲ ਅਨਿਆਇਕ ਤਰੀਕਾ ਨਾ ਵਾਪਰੇ | ਬਰਾੜ ਨੇ ਕਿਹਾ ਕਿ ਜਿੱਤ ਲੋਕਤੰਤਰਿਕ ਮਿਆਰਾਂ ਰਾਹੀਂ ਹੀ ਹੋਣੀ ਚਾਹੀਦੀ ਹੈ | ਭਾਈ ਸਰਬਜੀਤ ਸਿੰਘ ਖ਼ਾਲਸਾ ਦੀ ਟੀਮ ਦੇ ਮੈਂਬਰਾਂ ਨੇ ਇਸ ਐਲਾਨ ਨੂੰ ਲੋਕਾਂ ਦੀਆਂ ਅਸਲ ਮੁਸ਼ਕਲਾਂ ਤੇ ਅਧੂਰੀਆਂ ਉਮੀਦਾਂ ਨਾਲ ਜੋੜਦੇ ਹੋਏ ਕਿਹਾ ਕਿ ਵਾਰਸ ਪੰਜਾਬ ਤੇ ਮੱਖਣ ਬਰਾੜ ਦੀ ਟੀਮ ਲੋਕਾਂ ਦੇ ਹੱਕਾਂ ਤੇ ਪਿੰਡ ਪੱਧਰੀ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀਆਂ ਹਨ | ਮੀਟਿੰਗ ਨੂੰ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਬਾਪੂ ਹਰਜਿੰਦਰ ਸਿੰਘ ਬਾਜੇਕੇ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ | ਹਲਕੇ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਰਾਜਨੀਤਕ ਚਰਚਾਵਾਂ ਵਿਚ ਹੁਣ ਇਹ ਸਾਂਝਾ ਐਲਾਨ ਮੁੱਖ ਵਿਚਾਰ ਧਾਰਾ ਬਣ ਚੁੱਕਾ ਹੈ | ਇਸ ਮੌਕੇ ਰਸ਼ਪਾਲ ਸਿੰਘ ਮੌਜਗੜ੍ਹ, ਦਵਿੰਦਰ ਸਿੰਘ ਭੋਏਪੁਰ, ਕਰਮਜੀਤ ਸਿੰਘ ਰਸੂਲਪੁਰ, ਧਰਮਜੋਤ ਸਿੰਘ ਰਸੂਲਪੁਰ, ਮਨਜੋਤ ਸਿੰਘ ਮੌਜਗੜ੍ਹ, ਮਨਜੀਤ ਸਿੰਘ ਰਸੂਲਪੁਰ, ਮਨਜੀਤ ਸਿੰਘ ਮੌਜਗੜ੍ਹ, ਮਨਜਿੰਦਰ ਸਿੰਘ ਰਸੂਲਪੁਰ, ਗੁਰਨਾਮ ਸਿੰਘ ਸ਼ੇਰਪੁਰ, ਸ਼ਿੰਗਾਰਾ ਸਿੰਘ ਰਾਊਵਾਲ, ਸੰਦੀਪ ਸਿੰਘ ਮੌਜਗੜ੍ਹ, ਸੁਖਵਿੰਦਰ ਸਿੰਘ ਦਾਤੇਵਾਲ, ਜੋਗਿੰਦਰ ਸਿੰਘ ਪੱਪੂ ਕਾਹਨੇ ਵਾਲਾ, ਹਰਦਿਆਲ ਸਿੰਘ, ਗੁਰਜੰਟ ਸਿੰਘ ਚਾਹਲ, ਮਨਫੂਲ ਸਿੰਘ ਲਾਡੀ, ਗੁਰਮੀਤ ਸਿੰਘ ਮੱਲ੍ਹੀ, ਭਗਵਾਨ ਸਿੰਘ ਅਟਾਰੀ, ਬਲਦੇਵ ਸਿੰਘ ਕੰਗ, ਗੁਰਪ੍ਰੀਤ ਸਿੰਘ ਭੁੱਲਰ, ਮਾਸਟਰ ਸੁਖਮੰਦਰ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ ਬੁੱਟਰ, ਨਿਰਮਲ ਸਿੰਘ ਸਾਬਕਾ ਸਰਪੰਚ, ਸਜਵੰਤ ਬੱਬੂ, ਲਖਵੰਤ ਸਿੰਘ, ਚਮਕੌਰ ਸਿੰਘ, ਜਗਵੀਰ ਸਿੰਘ, ਬਲਜੀਤ ਸਿੰਘ ਅਕਾਲੀਆਂ ਵਾਲਾ, ਮਾਸਟਰ ਬਲਦੇਵ ਸਿੰਘ, ਜਗਦੀਪ ਸਿੰਘ, ਗੁਰਵਿੰਦਰ ਸਿੰਘ, ਜਸਵੰਤ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ |