04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਮਾਜ ਸੇਵੀ ਵਿੱਕੀ ਆਵਲਾ ਨੇ ਕਾਲੋਨੀ 'ਚ ਲਗਵਾਏ ਨਵੇਂ ਐਲ.ਈ.ਡੀ. ਬਲਬ <br/>

ਅਜੀਤ ਡੈਸਕ 05-12-2025
ਗੁਰੂਹਰਸਹਾਏ, 4 ਦਸੰਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੀ ਨਿਊ ਗਰੀਨ ਐਵਨਿਉ ਕਾਲੋਨੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਸਟਰੀਟ ਲਾਈਟਾਂ ਕਾਰਨ ਮੁਹੱਲਾ ਵਾਸੀਆਂ ਨੂੰ ਕਾਫ਼ੀ ਜ਼ਿਆਦਾ ਦਿੱਕਤਾਂ ਆ ਰਹੀਆਂ ਸਨ | ਜਿਸ ਦੇ ਚੱਲਦਿਆਂ ਸਮਾਜ ਸੇਵੀ ਵਿਕੀ ਆਵਲਾ ਨੇ ਆਪਣੀ ਜੇਬ ਵਿਚੋਂ ਐਲ.ਈ.ਡੀ. ਬਲਬ ਲਗਵਾਏ ਹਨ | ਜਾਣਕਾਰੀ ਦਿੰਦਿਆਂ ਸਮਾਜ ਸੇਵੀ ਵਿਕੀ ਆਵਲਾ ਨੇ ਦੱਸਿਆ ਕਿ ਨਿਊ ਗਰੀਨ ਐਵਿਨਿਊ ਕਾਲੋਨੀ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਲਾਈਟਾਂ ਖ਼ਰਾਬ ਪਈਆਂ ਸਨ | ਕਾਲੋਨੀ ਵਾਸੀ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਵਿਚੋਂ ਲੰਘ ਰਹੇ ਸਨ | ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ, ਪਰ ਉਨ੍ਹਾਂ ਦੇ ਕੰਨ 'ਤੇ ਵੀ ਕੋਈ ਜੂੰ ਨਹੀਂ ਸਰਕੀ | ਜਿਸ ਤੋਂ ਬਾਅਦ ਉਨ੍ਹਾਂ ਵਲੋਂ ਨਵੇਂ ਐਲ.ਈ.ਡੀ. ਬਲਬ ਲਗਵਾਏ ਹਨ | ਉਨ੍ਹਾਂ ਕਿਹਾ ਕਿ ਹੋਰ ਵੀ ਸ਼ਹਿਰ ਵਿਚ ਜਿੱਥੇ ਕਿਤੇ ਲੋੜ ਮਹਿਸੂਸ ਹੋਈ, ਉਹ ਖ਼ੁਦ ਆਪਣੀ ਜੇਬ ਵਿਚੋਂ ਬਲਬ ਲਗਵਾਉਣਗੇ |

ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ 18 ਧੀਆਂ ਦੇ ਵਿਆਹਾਂ ਲਈ ਵੰਡੇ ਇਕ-ਇਕ ਲੱਖ ਰੁਪਏ ਦੇ ਚੈੱਕ <br/> ਅਗਲੀ ਖ਼ਬਰ ਸ਼੍ਰੋ.ਅ.ਦ. ਪੁਨਰ ਸੁਰਜੀਤ ਤੇ ਵਾਰਸ ਪੰਜਾਬ ਵਲੋਂ ਹਲਕਾ ਧਰਮਕੋਟ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।