ਬਾਘਾ ਪੁਰਾਣਾ, 3 ਦਸੰਬਰ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਇਲਾਕੇ ਦੀ ਨਾਮਵਰ ਸੰਸਥਾ ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦੇ ਪਿ੍ੰਸੀਪਲ ਮਿਸਟਰ ਬਾਇਜੂ ਵਿਜੇ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਤੇ ਐਸੋਸੀਏਸ਼ਨ ਆਫ਼ ਪੰਜਾਬ ਦੀ ਸੰਸਥਾ ਵਲੋਂ ਫੈਪ ਨੈਸ਼ਨਲ ਐਵਾਰਡ ਸਮਾਗਮ 'ਚ ਐਵਾਰਡ ਆਫ਼ ਸਕੂਲ ਰੂਪ ਵਿਚ ਸਰਵ ਸਰੇਸ਼ਟ ਪਿ੍ੰਸੀਪਲ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਅਵਾਰਡ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਅਤੇ ਫੈਪ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਧੂਰੀ ਵਲੋਂ ਦਿੱਤਾ ਗਿਆ | ਇਸ ਮੌਕੇ ਭਾਰਤ ਦੀਆਂ ਉੱਚ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ 'ਚ ਪੰਜਾਬ ਅਤੇ ਹੋਰ ਸੂਬਿਆਂ ਦੇ ਸਕੂਲਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ | ਇਸ ਸਨਮਾਨ ਚਿੰਨ੍ਹ ਦੀ ਚੋਣ ਫੈਪ ਅਵਾਰਡ ਕਮੇਟੀ ਵਲੋਂ ਬੜੀ ਘੋਖ ਪਰਖ ਕਰਕੇ ਕੀਤੀ ਜਾਂਦੀ ਹੈ | ਪਿ੍ੰਸੀਪਲ ਬਾਇਜੂ ਵਿਜੇ ਤਕਰੀਬਨ 25 ਸਾਲ ਤੋਂ ਇਸ ਸਕੂਲ ਵਿਚ ਸੇਵਾਵਾਂ ਨਿਭਾ ਰਹੇ ਹਨ ਜੋ ਅਨੁਸ਼ਾਸਨ, ਬੌਧਿਕ ਵਿਕਾਸ, ਵਧੀਆ ਕਾਰਗੁਜ਼ਾਰੀ ਤੇ ਵਿੱਦਿਆ ਨੂੰ ਸਮਰਪਿਤ ਹੋਣ ਤੇ ਇਸ ਯੋਗਤਾ ਲਈ ਚੁਣੇ ਗਏ | ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਪਿ੍ੰਸੀਪਲ ਸਾਹਿਬ ਨੇ ਹਮੇਸ਼ਾ ਹੀ ਜ਼ਿੰਮੇਵਾਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕੀਤਾ ਤੇ ਸਕੂਲ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ, ਸਕੂਲ ਬੜੇ ਲੰਮੇ ਸਮੇਂ ਤੋਂ ਇਨ੍ਹਾਂ ਦੀਆਂ ਸੇਵਾਵਾਂ ਲੈ ਰਿਹਾ ਹੈ, ਇਨ੍ਹਾਂ ਦੀ ਯੋਗ ਅਗਵਾਈ ਹੇਠ ਸਕੂਲ ਹੋਰ ਸਫਲਤਾ ਦੀਆਂ ਮੰਜ਼ਿਲਾਂ ਤਹਿ ਕਰੇਗਾ | ਸਨਮਾਨ ਮਿਲਣ 'ਤੇ ਚੇਅਰਮੈਨ ਨਰ ਸਿੰਘ ਬਰਾੜ, ਸਕੂਲ ਕੋਆਰਡੀਨੇਟਰ ਮੈਡਮ ਅਨੁਪਮ ਸ਼ਰਮਾ, ਸਕੂਲ ਅਧਿਆਪਕਾ ਅਤੇ ਬੱਚਿਆਂ ਨੇ ਪ੍ਰਸ਼ੰਸਾ ਕੀਤੀ |