25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਵਲੋਂ 23ਵੀਂ ਏਸ਼ੀਆ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਦੇ ਜੇਤੂਆਂ ਦਾ ਸਨਮਾਨ

ਅਜੀਤ ਡੈਸਕ 04-12-2025
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਹਾਲ ਹੀ ਵਿਚ ਚੰਡੀਗੜ੍ਹ ਵਿਖੇ ਹੋਈਆਂ 23ਵੀਆਂ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਖੇਡਾਂ ਵਿਚ ਮੋਗਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਮੋਗਾ ਜ਼ਿਲ੍ਹੇ ਦਾ ਨਾਂਅ ਭਾਰਤ ਭਰ ਵਿਚ ਰੌਸ਼ਨ ਕੀਤਾ | ਤਗਮਾ ਜਿੱਤਣ ਵਾਲੇ ਜੇਤੂ ਖਿਡਾਰੀਆਂ ਵਿਚ ਸੂਬੇਦਾਰ ਵੀਰ ਸਿੰਘ ਨੇ ਪੈਦਲ ਚਾਲ 'ਚ ਚਾਂਦੀ ਦਾ ਤਗਮਾ ਤੇ ਚਰਨਜੀਤ ਸਿੰਘ ਘੱਲ ਕਲਾਂ ਨੇ ਕਾਂਸੀ ਦਾ ਤਗਮਾ ਜਿੱਤਿਆ | ਇਨ੍ਹਾਂ ਖਿਡਾਰੀਆਂ ਦਾ ਬੀਤੀ ਦੇਰ ਸ਼ਾਮ ਆਪ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਵਿਜੇ ਭੂਸ਼ਨ ਟੀਟੂ ਕੌਂਸਲਰ, ਰਾਜਦੀਪ ਸਿੰਘ ਅਰੋੜਾ ਸੀਨੀਅਰ ਮੀਤ ਪ੍ਰਧਾਨ ਆਪ ਪਾਰਟੀ, ਸੰਜੀਵ ਨਰੂਲਾ ਪ੍ਰਧਾਨ ਵਪਾਰ ਮੰਡਲ ਮੋਗਾ ਵਲੋਂ ਵਿਸ਼ੇਸ਼ ਤੌਰ 'ਤੇ ਜਿੱਥੇ ਸਨਮਾਨ ਕੀਤਾ ਗਿਆ, ਉੱਥੇ ਫਾਈਨਲ ਤੱਕ ਪਹੁੰਚੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੇਮ ਚੰਦ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਰੇਸ਼ਮ ਸਿੰਘ ਔਲਖ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਜਸਕਰਨ ਸਿੰਘ, ਸਵਰਨਜੀਤ ਸਿੰਘ ਅਰੋੜਾ, ਬੇਦੀ, ਪਰਮਿੰਦਰ ਸਿੰਘ, ਰੌਮੀ ਛਾਬੜਾ, ਅਨੁਰੁਧ ਗੋਇਲ, ਜਗਤਾਰ ਸਿੰਘ ਜੱਗੀ, ਚਾਂਦ ਕ੍ਰਿਸ਼ਨ ਅਰੋੜਾ, ਕਮਲ ਕਾਕਾ ਫ਼ਰਨੀਚਰ, ਵਿਜੇ ਗਾਬਾ, ਸਨੀ ਅਰੋੜਾ ਚੱਕੀ ਵਾਲੇ, ਸਤਿਆਵੀਰ ਨੈਸਲੇ, ਹਰਨੇਕ ਸਿੰਘ ਨੈਸਲੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਪਰਿੰਗ ਫ਼ੀਲਡ ਸਕੂਲ ਪਿ੍ੰਸੀਪਲ ਸਰਬੋਤਮ ਪਿ੍ੰਸੀਪਲ ਦੇ ਖ਼ਿਤਾਬ ਨਾਲ ਸਨਮਾਨਿਤ ਅਗਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ ਧਰਮਕੋਟ 'ਚ ਸਪੀਕਿੰਗ ਕੰਪੀਟੀਸ਼ਨ ਦਾ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।