22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਏਾਜਲ ਹਾਰਟ ਕਾਨਵੈਂਟ ਸਕੂਲ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਮੈਰਾਥਨ

ਅਜੀਤ ਡੈਸਕ 24-11-2025
ਧਰਮਕੋਟ, 23 ਨਵੰਬਰ (ਪਰਮਜੀਤ ਸਿੰਘ)-ਏਾਜਲ ਹਾਰਟ ਕਾਨਵੈਂਟ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਇਕ ਮੈਰਾਥਨ ਦਾ ਆਯੋਜਨ ਕੀਤਾ ਗਿਆ | ਇਹ ਮੈਰਾਥਨ ਸਕੂਲ ਦੇ ਡਾਇਰੈਕਟਰ, ਡਾ. ਅਸ਼ੋਕ ਸ਼ਰਮਾ, ਪ੍ਰਧਾਨ, ਐਡਵੋਕੇਟ ਕਰਨ ਸ਼ਰਮਾ ਤੇ ਪਿ੍ੰਸੀਪਲ ਮਿਸ ਅੰਮਿ੍ਤਾ ਸਿੰਘ ਦੀ ਅਗਵਾਈ ਹੇਠਾਂ ਸਕੂਲ ਤੋਂ ਰਵਾਨਾ ਹੋਈ | ਪੂਰੇ ਸ਼ਹਿਰ ਦਾ ਇਕ ਚੱਕਰ ਲਗਾਉਂਦੇ ਹੋਏ ਮੈਰਾਥਨ ਭਾਗੀਦਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰੇ ਵਿਚ ਸਤਿਕਾਰਯੋਗ ਸਿੱਖ ਗੁਰੂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਤੇ ਉਨ੍ਹਾਂ ਦੇ ਸਰਵਉੱਚ ਬਲੀਦਾਨ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ | ਗੁਰਦੁਆਰਾ ਸਾਹਿਬ ਵਿਖੇ ਸਾਰੇ ਵਿਦਿਆਰਥੀ, ਅਧਿਆਪਕ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਤਮਸਤਕ ਹੋਏ | ਗੁਰਦੁਆਰਾ ਸਾਹਿਬ ਤੋਂ ਉਪਰੰਤ ਮੈਰਾਥਨ ਭਾਗੀਦਾਰਾਂ ਨੇ ਸਥਾਨਕ ਗਊਸ਼ਾਲਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਦਿਆਲਤਾ ਤੇ ਹਮਦਰਦੀ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ ਹੋਏ ਜਾਨਵਰਾਂ ਦੀ ਭਲਾਈ ਤੇ ਦਇਆ ਬਾਰੇ ਜਾਗਰੂਕਤਾ ਫੈਲਾਈ | ਇਸ ਮੈਰਾਥਨ ਦਾ ਉਦੇਸ਼ ਸਭ ਨੂੰ ਏਕਤਾ ਦੀ ਭਾਵਨਾ ਵਿਚ ਰੱਖਣਾ ਸੀ | ਜੇਤੂਆਂ ਨੂੰ ਹੋਰ ਭਾਗੀਦਾਰਾਂ ਨੂੰ ਪ੍ਰੇਰਿਤ ਕਰਨ ਲਈ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦਾ ਇਹ ਮਹੱਤਵਪੂਰਨ ਸਮਾਗਮ ਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਮਨਾਏ ਜਾ ਰਹੇ 350ਵੇਂ ਸ਼ਹੀਦੀ ਦਿਹਾੜੇ ਦਾ ਇਕ ਛੋਟਾ ਜਿਹਾ ਹਿੱਸਾ ਰਿਹਾ |
ਪਿਛਲੀ ਖ਼ਬਰ ਨੈਤਿਕ ਸਿੱਖਿਆ ਪੇਪਰ 'ਚ ਜਸਮੀਨ ਸਿੰਘ ਤੇ ਲਵਪ੍ਰੀਤ ਕੌਰ ਨੇ ਮੈਰਿਟ 'ਚ ਸਥਾਨ ਬਣਾਇਆ ਅਗਲੀ ਖ਼ਬਰ ਐਸ.ਡੀ.ਕਾਲਜ ਫ਼ਾਰ ਵੋਮੈਨ ਦੇ ਬੀ.ਵਾਕ ਵਿਭਾਗ ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ ਦੀਆਂ ਵਿਦਿਆਰਥਣਾਂ ਸਨਮਾਨਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।