21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ਼੍ਰੋਮਣੀ ਅਕਾਲੀ ਦਲ 2027 'ਚ ਪੰਜਾਬ 'ਚ ਸਰਕਾਰ ਬਣਾਵੇਗਾ-ਜਥੇਦਾਰ ਮਾਹਲਾ, ਚੇਅਰਮੈਨ ਛਿੰਦਾ

ਅਜੀਤ ਡੈਸਕ 24-11-2025
ਠੱਠੀ ਭਾਈ, 23 ਨਵੰਬਰ (ਜਗਰੂਪ ਸਿੰਘ ਮਠਾੜੂ)-ਤਰਨ ਤਾਰਨ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਦਿਖਾਈ ਗਈ ਮਜ਼ਬੂਤ ਕਾਰਗੁਜ਼ਾਰੀ 'ਤੇ ਜ਼ਮੀਨੀ ਪੱਧਰ ਨੇ ਪਾਰਟੀ ਅੰਦਰ ਨਵੀਂ ਰੂਹ ਫੂਕੀ ਹੈ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਨੇ ਵਿਰੋਧੀਆਂ ਨੂੰ ਕਰੜੇ ਹੱਥੀ ਲੈਂਦਿਆਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 2027 ਵਿਚ ਵਿਰੋਧੀ ਪਾਰਟੀਆਂ ਦੇ ਦਾਅਵਿਆਂ ਨੂੰ ਝੁਠਲਾ ਕੇ ਪੰਜਾਬ ਵਿਚ ਸਰਕਾਰ ਲੈ ਕੇ ਆਵੇਗਾ | ਉਨ੍ਹਾਂ ਕਿਹਾ ਕਿ ਤਰਨ ਤਾਰਨ ਚੋਣਾਂ ਵਿਚ ਪਾਰਟੀ ਵਰਕਰਾਂ ਨੇ ਜਿਵੇਂ ਇੱਕਜੁੱਟਤਾ, ਸਮਰਪਣ ਤੇ ਦਿ੍ੜਤਾ ਨਾਲ ਕੰਮ ਕੀਤਾ ਹੈ, ਉਹ ਸਾਬਤ ਕਰਦਾ ਹੈ ਕਿ ਅਕਾਲੀ ਦਲ ਆਉਣ ਵਾਲੇ ਸਮੇਂ 'ਚ ਮੁੜ ਪੰਜਾਬੀ ਸਿਆਸਤ ਦਾ ਕੇਂਦਰ ਬਣੇਗਾ | ਉਨ੍ਹਾਂ ਕਿਹਾ ਕਿ ਤਰਨ ਤਾਰਨ ਮੈਦਾਨ ਨੇ ਪਾਰਟੀ ਨੂੰ ਜੋ ਹੌਂਸਲਾ ਦਿੱਤਾ ਹੈ, ਉਹ ਸਿੱਧੇ ਤੌਰ 'ਤੇ ਮਿਸ਼ਨ 2027 ਨੂੰ ਮਜ਼ਬੂਤੀ ਦੇਣ ਵਾਲਾ ਹੈ | ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ''ਸ਼੍ਰੋਮਣੀ ਅਕਾਲੀ ਦਲ 2027 'ਚ ਡਾਇਨਾਸੋਰ ਨੂੰ ਵੀ ਨੱਥ ਪਾ ਕੇ ਪੰਜਾਬ ਦੀ ਰਾਜ ਸੱਤਾ 'ਚ ਲਿਆ ਸਕਦਾ ਹੈ, ਕਿਉਂਕਿ ਸਾਡੇ ਵਰਕਰਾਂ ਦਾ ਹੌਂਸਲਾ ਅਤੇ ਸੰਗਠਨ ਦੀ ਤਾਕਤ ਬੇਮਿਸਾਲ ਹੈ |
ਦੂਜੇ ਪਾਸੇ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਨੇ ਕਿਹਾ ਕਿ ਤਰਨ ਤਾਰਨ ਦੇ ਨਤੀਜਿਆਂ ਨੇ ਇਹ ਦਰਸਾਇਆ ਹੈ ਕਿ ਪੰਜਾਬ ਦਾ ਮਨ ਅਕਾਲੀ ਦਲ ਵੱਲ ਮੁੜ ਚੁੱਕਾ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ, ਸੁਖਜੀਤ ਸਿੰਘ ਮਾਹਲਾ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਗੁਰਜੀਤ ਸਿੰਘ ਕੋਟਲਾ ਸਰਕਲ ਪ੍ਰਧਾਨ ਸਮਾਧ ਭਾਈ, ਸੀਨੀਅਰ ਅਕਾਲੀ ਆਗੂ ਪ੍ਰਗਟ ਸਿੰਘ ਧਾਲੀਵਾਲ ਮਾੜੀ ਮੁਸਤਫ਼ਾ, ਬੋਹੜ ਸਿੰਘ ਚੀਮਾ ਠੱਠੀ ਭਾਈ, ਲਛਮਣ ਸਿੰਘ ਸੈਕਟਰੀ ਠੱਠੀ ਭਾਈ ਹਾਜ਼ਰ ਸਨ |
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਇਨਜ਼ ਕਲੱਬ ਵਲੋਂ ਖ਼ੂਨਦਾਨ ਕੈਂਪ ਅਗਲੀ ਖ਼ਬਰ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 50 ਸ਼ਰਧਾਲੂਆਂ ਦਾ ਜਥਾ ਸਾਲਾਸਰ ਧਾਮ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।