23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਧਾਇਕ ਸੁਖਾਨੰਦ ਵਲੋਂ ਵਿਕਾਸ ਕਾਰਜਾਂ ਦੇ ਉਦਘਾਟਨ

ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਕੌਂਸਲਰ ਪਿ੍ਥੀ ਸਿੰਘ, ਕੌਂਸਲਰ ਸੁਖਦੇਵ ਕੌਰ ਅਤੇ ਹੋਰ | ਤਸਵੀਰ : ਟਿੰਕੂ ਕਾਠਪਾਲ <br/> 25-09-2025
ਬਾਘਾ ਪੁਰਾਣਾ, 24 ਸਤੰਬਰ (ਟਿੰਕੂ ਕਾਠਪਾਲ)-ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਵਲੋਂ ਨਗਰ ਕੌਂਸਲ ਬਾਘਾ ਪੁਰਾਣਾ ਦੇ ਵੱਖ-ਵੱਖ ਵਾਰਡਾਂ ਨਾਲ ਸਬੰਧਿਤ 24 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 11, 13 ਤੇ 15 ਦੇ ਹੋਣ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ | ਇਸ ਮੌਕੇ ਵਿਧਾਇਕ ਸੁਖਾਨੰਦ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਪਵਨ ਗੁਪਤਾ, ਕੌਂਸਲਰ ਸੁਖਦੇਵ ਕੌਰ, ਅਰਵਿੰਦਰ ਸਿੰਘ ਭਾਟੀਆ, ਅੰਕੁਸ਼ ਗੋਇਲ, ਮੁਖਤਿਆਰ ਸਿੰਘ ਵੀ ਹਾਜ਼ਰ ਸਨ | ਗੱਲਬਾਤ ਕਰਦਿਆਂ ਵਿਧਾਇਕ ਸੁਖਾਨੰਦ ਨੇ ਆਖਿਆ ਕਿ ਨਗਰ ਕੌਂਸਲ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਵਾਰਡ ਨੰਬਰ 11, 13, 15 ਦੀਆਂ ਗਲੀਆਂ, ਜੋ ਖਸਤਾ ਹਾਲਤ 'ਚ ਸਨ, ਨੂੰ ਇੰਟਰਲਾਕ ਟਾਈਲਾਂ ਨਾਲ ਲੈਸ ਕਰਨ ਦੇ ਲਈ ਉਦਘਾਟਨ ਕੀਤੇ ਗਏ ਹਨ | ਵਿਧਾਇਕ ਨੇ ਆਖਿਆ ਕਿ ਸ਼ਹਿਰ ਦਾ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਘਾਰੂ, ਬੂਟਾਂ ਸਿੰਘ, ਜਗਰਾਜ ਸਿੰਘ, ਅਜਮੇਰ ਸਿੰਘ, ਹਰਜਿੰਦਰ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ, ਗੁਰਮੇਲ ਸਿੰਘ, ਅਜਮੇਰ ਸਿੰਘ, ਪ੍ਰਧਾਨ ਇਕਬਾਲ ਕੌਰ, ਬਿੰਦਰ ਕੌਰ, ਬਲਵਿੰਦਰ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ, ਸੰਦੀਪ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ ਰਾਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਅੰਗਦਦੀਪ ਸਿੰਘ ਗੁਰਦੁਆਰਾ ਭਾਈ ਲਾਲੋ ਜੀ ਧਰਮਕੋਟ ਦੇ ਉੱਤਰਾਧਿਕਾਰੀ ਥਾਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।