23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸੇਂਟ ਜੌਰਡਨ ਕਾਨਵੈਂਟ ਸਕੂਲ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ

ਬਾਘਾ ਪੁਰਾਣਾ, 22 ਅਕਤੂਬਰ (ਕਾਠਪਾਲ)-ਸੇਂਟ ਜੌਰਡਨ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿੰਗਲਾ ਹਸਪਤਾਲ ਕੋਟਕਪੂਰਾ ਅਤੇ ਸੇਵਾ ਸੰਸਥਾ ਦੇ ਮੈਂਬਰ ਅਮਨਦੀਪ ਸਿੰਘ ਦੇ ਸਹਿਯੋਗ ਨਾਲ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਸਿੰਗਲਾ ਹਸਪਤਾਲ ਕੋਟਕਪੂਰਾ ਤੋਂ ਪਹੁੰਚੇ ਡਾ.

ਅਜੀਤ ਡੈਸਕ 23-10-2026
ਬਾਘਾ ਪੁਰਾਣਾ, 22 ਅਕਤੂਬਰ (ਕਾਠਪਾਲ)-ਸੇਂਟ ਜੌਰਡਨ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿੰਗਲਾ ਹਸਪਤਾਲ ਕੋਟਕਪੂਰਾ ਅਤੇ ਸੇਵਾ ਸੰਸਥਾ ਦੇ ਮੈਂਬਰ ਅਮਨਦੀਪ ਸਿੰਘ ਦੇ ਸਹਿਯੋਗ ਨਾਲ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਸਿੰਗਲਾ ਹਸਪਤਾਲ ਕੋਟਕਪੂਰਾ ਤੋਂ ਪਹੁੰਚੇ ਡਾ. ਪ੍ਰਕਾਸ਼ ਚੰਦ, ਬਲਜੀਤ ਕੌਰ ਅਤੇ ਲਵਦੀਪ ਸਿੰਘ ਨੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ ਡਾਕਟਰਾਂ ਨੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਹੀ ਦੇਖਭਾਲ, ਸੰਤੁਲਿਤ ਖੁਰਾਕ, ਸਾਫ-ਸਫਾਈ ਅਤੇ ਮੋਬਾਈਲ ਫੋਨ ਦੀ ਵਧੇਰੇ ਵਰਤੋਂ ਤੋਂ ਬਚਣ ਦੇ ਸੁਝਾਅ ਦਿੱਤੇ। ਸਕੂਲ ਦੇ ਚੇਅਰਮੈਨ ਜਸਪਾਲ ਸਿੰਘ ਸਰਾਂ ਅਤੇ ਪ੍ਰਿੰਸੀਪਲ ਸੁਧਾ ਕੇ.ਆਰ. ਨੇ ਕਿਹਾ ਕਿ ਵਿਦਿਆਰਥੀਆਂ ਦੀ ਚੰਗੀ ਸਿਹਤ ਹੀ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਹੈ ਅਤੇ ਸਿੱਖਿਆ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖਣਾ ਵੀ ਸਕੂਲ ਪ੍ਰਬੰਧਕਾਂ ਦੀ ਮੁੱਖ ਜ਼ਿੰਮੇਵਾਰੀ ਹੈ। ਅੰਤ ਵਿਚ ਸਕੂਲ ਪ੍ਰਬੰਧਕਾਂ ਅਤੇ ਐਕਟੀਵਿਟੀ ਕੋਆਰਡੀਨੇਟਰ ਵਲੋਂ ਅਮਨਦੀਪ ਸਿੰਘ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਆਏ ਹੋਏ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਪਿੰਡ ਮੰਗੇਵਾਲਾ ਵਿਖੇ ਆਗਾਮੀ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਜਗੀਰ ਸਿੰਘ ਕਿੰਗਰਾ ਠੱਠੀ ਭਾਈ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।