29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਟੀ.ਐਮ.ਸੀ. ਨੇ ਬੰਗਾਲੀ ਸ਼ਖ਼ਸੀਅਤਾਂ ਦੇ ਅਪਮਾਨ 'ਤੇ ਸੰਸਦ 'ਚ ਕੀਤਾ ਪ੍ਰਦਰਸ਼ਨ <br/>

ਅਜੀਤ ਡੈਸਕ 10-12-2025
ਨਵੀਂ ਦਿੱਲੀ, 9 ਦਸੰਬਰ (ਉਪਮਾ ਡਾਗਾ ਪਾਰਥ)-ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਦੇ ਸਾਹਮਣੇ ਭਾਜਪਾ 'ਤੇ ਬੰਗਾਲ ਦੀਆਂ ਸ਼ਖ਼ਸੀਅਤਾਂ, ਰਵਿੰਦਰਨਾਥ ਟੈਗੋਰ ਅਤੇ ਬੰਕਿਮ ਚੰਦਰ ਚਟੋਪਾਧਿਆਏ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਮੌਨ ਪ੍ਰਦਰਸ਼ਨ ਕੀਤਾ | ਟੀ.ਐਮ.ਸੀ. ਦੇ ਸੰਸਦ ਮੈਂਬਰਾਂ ਨੇ ਟੈਗੋਰ ਅਤੇ ਚੈਟਰਜੀ ਦੀਆਂ ਤਸਵੀਰਾਂ ਲੈ ਕੇ ਬਿਨਾਂ ਕੋਈ ਨਾਅਰੇ ਲਾਏ ਪ੍ਰਦਰਸ਼ਨ ਕੀਤਾ | ਇਹ ਪ੍ਰਦਰਸ਼ਨ ਲੋਕ ਸਭਾ 'ਚ ਰਾਸ਼ਟਰ ਗੀਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਲੋਕ ਸਭਾ 'ਚ ਕੀਤੀ ਬਹਿਸ ਤੋਂ ਇਕ ਦਿਨ ਬਾਅਦ ਕੀਤਾ ਗਿਆ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ | ਰਾਜ ਸਭਾ 'ਚ ਟੀ.ਐਮ.ਸੀ. ਦੀ ਡਿਪਟੀ ਲੀਡਰ ਸਾਗਰਿਕਾ ਘੋਸ਼ ਨੇ ਕਿਹਾ ਕਿ ਕੱਲ੍ਹ (ਸੋਮਵਾਰ ਨੂੰ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਵੰਦੇ ਮਾਤਰਮ ਦੀ ਬਹਿਸ ਦੌਰਾਨ ਬੰਗਾਲ ਦੇ ਸਾਹਿਤ ਸਮਰਾਟ ਬੰਕਿਮ ਚੰਦਰ ਚਟੋਪਾਧਿਆਏ ਅਤੇ ਰਵਿੰਦਰਨਾਥ ਟੈਗੋਰ ਦਾ ਅਪਮਾਨ ਕੀਤਾ, ਦੇ ਰੋਸ 'ਚ ਅਸੀਂ ਅੱਜ ਪ੍ਰਦਰਸ਼ਨ ਕੀਤਾ |

ਪਿਛਲੀ ਖ਼ਬਰ ਇੰਡੀਗੋ ਸੰਕਟ ਲਈ ਜਵਾਬਦੇਹੀ ਨਿਸਚਿਤ ਕੀਤੀ ਜਾਵੇਗੀ-ਨਾਇਡੂ <br/> ਅਗਲੀ ਖ਼ਬਰ ਪਿਪਸ ਦੀ ਵਿਦਿਆਰਥਣ ਰੁਪਿੰਦਰ ਕੌਰ ਨੂੰ ਮਿਲਿਆ ਸਟੇਟ ਚੈਂਪੀਅਨ ਐਵਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।