22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਭਾਰਤ ਕਿਸੇ ਗ਼ਲਤਫ਼ਹਿਮੀ 'ਚ ਨਾ ਰਹੇ, ਜੇ ਹੁਣ ਹਮਲਾ ਹੋਇਆ ਤਾਂ ਪਾਕਿ ਦੇਵੇਗਾ ਸਖ਼ਤ ਜਵਾਬ-ਆਸਿਮ ਮੁਨੀਰ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਨਵੇਂ ਚੀਫ਼ ਆਫ਼ ਡਿਫੈਂਸ ਫੋਰਸਿਜ਼ (ਸੀ. ਡੀ. ਐੱਫ.) ਵਜੋਂ ਨਿਯੁਕਤ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਰਾਵਲਪਿੰਡੀ ਵਿਖੇ ਫ਼ੌਜ ਦੇ ਹੈੱਡਕੁਆਟਰ ਵਿਖੇ ਕਰਵਾਏ ਗਾਰਡ ਆਫ਼ ਆਨਰ ਸਮਾਰੋਹ ਦੌਰਾਨ ਆਪਣੇ ਭਾਸ਼ਣ 'ਚ ਕਿਹਾ ਕਿ ਜੇਕਰ ਭਵਿੱਖ 'ਚ ਭਾਰਤ ਵਲੋਂ ਪਾਕਿ 'ਤੇ ਹਮਲਾ ਕੀਤਾ ਗਿਆ ਤਾਂ ਜਵਾਬ ਹੋਰ ਵੀ ਤੇਜ਼ ਅਤੇ ਗੰਭੀਰ ਹੋਵੇਗਾ | ਉਨ੍ਹਾਂ ਨੇ ਭਾਰਤ ਨੂੰ ਕਿਸੇ ਵੀ ਗ਼ਲਤਫ਼ਹਿਮੀ 'ਚ ਨਾ ਰਹਿਣ ਦੀ ਚਿਤਾਵਨੀ ਵੀ ਦਿੱਤੀ | ਮੁਨੀਰ ਨੇ ਕਿਹਾ ਕਿ ਆਧੁਨਿਕ ਯੁੱਧ ਸਾਈਬਰਸਪੇਸ, ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ, ਸਪੇਸ, ਸੂਚਨਾ ਯੁੱਧ, ਏ. ਆਈ. ਅਤੇ ਕੁਆਂਟਮ ਕੰਪਿਊਟਿੰਗ ਵਰਗੇ ਨਵੇਂ ਖੇਤਰਾਂ 'ਚ ਫੈਲ ਗਿਆ ਹੈ | ਫ਼ੌਜਾਂ ਲਈ ਆਧੁਨਿਕ ਚੁਣੌਤੀਆਂ ਦੇ ਅਨੁਕੂਲ ਹੋਣਾ ਜ਼ਰੂਰੀ ਹੈ |

ਪਿਛਲੀ ਖ਼ਬਰ ਮਹਾਰਾਸ਼ਟਰ ਤੋਂ ਆਏ ਵਿਅਕਤੀ ਨੇ ਪਤਨੀ ਦੀ ਗਲ ਘੁਟ ਕੇ ਕੀਤੀ ਹੱਤਿਆ ਅਗਲੀ ਖ਼ਬਰ ਮਾਤਾ ਸ਼ਾਂਤੀ ਦੇਵੀ ਦਾ ਅੰਗੀਠਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।