22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮਹਾਰਾਸ਼ਟਰ ਤੋਂ ਆਏ ਵਿਅਕਤੀ ਨੇ ਪਤਨੀ ਦੀ ਗਲ ਘੁਟ ਕੇ ਕੀਤੀ ਹੱਤਿਆ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਰੇਸ਼ਮ ਸਿੰਘ)-ਮਹਾਂਰਾਸ਼ਟਰ ਤੋਂ ਇਥੇ ਆਪਣੀ ਪਤਨੀ ਨਾਲ ਘੁੰਮਣ ਲਈ ਆਏ ਇਕ ਵਿਅਕਤੀ ਵਲੋਂ ਬੀਤੀ ਅੱਧੀ ਰਾਤ ਵੇਲੇ ਆਪਣੀ ਪਤਨੀ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਤੇ ਖੁਦ ਫ਼ਰਾਰ ਹੋ ਗਿਆ ਜਿਸ ਬਾਰੇ ਪਤਾ ਚਲਿਆ ਹੈ ਕਿ ਬਾਅਦ 'ਚ ਉਸ ਨੇ ਵੀ ਅੱਜ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਔਰਤ ਦੀ ਸ਼ਨਾਖਤ ਸੁੁਨੀਤਾ ਸੋਨਕਰ (35) ਪਤਨੀ ਗਨੇਸ਼ ਸੋਨਕਰ ਵਾਸੀ ਬੁਰਵਾ ਸੁਸਾਇਟੀ ਮਹਾਂਰਾਸ਼ਟਰ ਵਜੋਂ ਹੋਈ ਹੈ | ਮਿਲੇ ਵੇਰਵਿਆਂ ਅਨੁਸਾਰ ਬੀਤੇ ਦਿਨ ਹੀ ਇਹ ਜੋੜਾ ਅੰਮਿ੍ਤਸਰ ਆਇਆ ਸੀ ਤੇ ਰੇਲਵੇ ਸਟੇਸ਼ਨ ਦੇ ਕੋਲ ਹੀ ਇਕ ਧਰਮਸ਼ਾਲਾ ਵਿਖੇ ਰੁਕਿਆ ਹੋਇਆ ਸੀ | ਜਦੋਂ ਕਿ ਉਸ ਨੇ ਰਾਤ ਵੇਲੇ ਆਪਣੀ ਪਤਨੀ ਦੀ ਗਲ ਘੁਟ ਕੇ ਹੱਤਿਆ ਕਰ ਦਿੱਤੀ ਤੇ ਆਪ ਫਰਾਰ ਹੋ ਗਿਆ | ਜਦੋਂ ਕਿ ਸਟਾਫ ਨੂੰ ਪਤਾ ਚਲਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ | ਥਾਣਾ ਸਿਵਲ ਲਾਈਨ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ | ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਨੇ ਅੱਜ ਜੰਡਿਆਲਾ ਨੇੜੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ |

ਪਿਛਲੀ ਖ਼ਬਰ ਯੂਨੀਵਰਸਿਟੀ ਨਤੀਜਿਆਂ 'ਚੋਂ ਮਾਤਾ ਸੁੰਦਰੀ ਕਾਲਜ ਦੀਆਂ ਵਿਦਿਆਰਥਣਾਂ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਭਾਰਤ ਕਿਸੇ ਗ਼ਲਤਫ਼ਹਿਮੀ 'ਚ ਨਾ ਰਹੇ, ਜੇ ਹੁਣ ਹਮਲਾ ਹੋਇਆ ਤਾਂ ਪਾਕਿ ਦੇਵੇਗਾ ਸਖ਼ਤ ਜਵਾਬ-ਆਸਿਮ ਮੁਨੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।